ਚੰਡੀਗੜ੍ਹ। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਅੱਜ ਇੱਥੇ ਆਯੋਜਿਤ ਕੀਤੇ ਗਏ 5ਵੇਂ ਐਚਆਰ ਕਨਕਲੇਵ ਅਤੇ ਐਚਆਰ ਐਕਸੀਲੈਂਸ ਰਿਕੋਗਨੀਸ਼ਨ ਦੇ ਦੌਰਾਨ ਉੱਤਰ ਭਾਰਤ ਤੋਂ ਆਏ ਐਚਆਰ ਪ੍ਰੋਫੈਸ਼ਨਲਸ ਨੇ ਕਿਹਾ ਕਿ ਕਿਸੇ ਵੀ ਸਮੂਹ ਜਾਂ ਦਫਤਰ ਵਿੱਚ ਐਚਆਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
ਪੀਐਚਡੀਸੀਸੀਆਈ ਹਰਿਆਣਾ ਸਟੇਟ ਚੈਪਟਰ ਦੇ ਸਹਿ-ਚੇਅਰਮੈਨ ਲੋਕੇਸ਼ ਜੈਨ ਨੇ ਉਦਘਾਟਨੀ ਸੈਸ਼ਨ ਵਿੱਚ ਐਚਆਰ ਪ੍ਰਬੰਧਨ ਵਿੱਚ ਕਰਮਚਾਰੀ ਤਜ਼ਰਬੇ ਨੂੰ ਤਰਜੀਹ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਪੀਐਚਡੀਸੀਸੀਆਈ ਨੇ ਕੀਤਾ ਐਚ ਕਨਕਲੇਵ ਅਤੇ ਐਚਆਰ ਐਕਸੀਲੈਂਸ ਰਿਕੋਗਨੀਸ਼ਨ ਦਾ ਆਯੋਜਨ
ਦਸ ਐਚਆਰ ਟੀਮਾਂ ਨੂੰ ਕੀਤਾ ਸਨਮਾਨਿਤ
ਗੁੱਡ ਪੀਪਲ ਰਿਲੇਸ਼ਨਜ਼ ਦੇ ਸੰਸਥਾਪਕ ਡਾ. ਜੀਪੀ ਰਾਓ ਨੇ ਸੰਗਠਨਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਐਚਆਰ ਦੀ ਉਭਰਦੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਨੇ ਐਚਆਰ ਨੂੰ ਚੁਸਤ, ਦੂਰਦਰਸ਼ੀ ਅਤੇ ਕਰਮਚਾਰੀ ਵਿਕਾਸ ਅਤੇ ਸੰਗਠਨਾਤਮਕ ਸਫਲਤਾ ਨੂੰ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਐਚਆਰ ਕਨਕਲੇਵ 2025 ਦੇ ਪ੍ਰਧਾਨ ਅਤੇ ਸਿੰਪਲੀ ਗਰੁੱਪ ਦੇ ਮੈਨੇਜਿੰਗ ਪਾਰਟਨਰ ਰਜਨੀਸ਼ ਸਿੰਘ ਨੇ ਮੌਜੂਦਾ ਸਥਿਤੀ ਵਿੱਚ ਬਦਲਦੇ ਪਹਿਲੂਆਂ ਦੇ ਅਨੁਕੂਲ ਹੋਣ ਵਿੱਚ ਐਚਆਰ ਪੇਸ਼ੇਵਰਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਮੌਕਿਆਂ 'ਤੇ ਜ਼ੋਰ ਦਿੱਤਾ। ਫਿਉਚਰ ਰੈਡੀ ਵਰਕਫੋਰਸ 'ਤੇ ਇੱਕ ਸੈਸ਼ਨ ਦਾ ਸੰਚਾਲਨ ਤਨੂਸ਼੍ਰੀ ਗੁਪਤਾ, ਐਚਆਰ ਕੰਸਲਟੈਂਟ ਵੱਲੋਂ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਲੋੜੀਂਦੇ ਨਵੇਂ ਹੁਨਰਾਂ 'ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਹੋਰ ਬੁਲਾਰਿਆਂ ਜਿਵੇਂ ਕਿ ਸ਼੍ਰੀਮਤੀ ਅੰਮ੍ਰਿਤਾ ਸਿੰਘ ਹੈੱਡ ਐਚਆਰ, ਡੇਂਸੋ ਟੇਨ ਯੂਨੋ ਮਿੰਡਾ, ਜੇਪੀ ਸਿੰਘ, ਵੀਪੀ ਅਤੇ ਗਰੁੱਪ ਹੈੱਡ ਐਚਆਰ, ਗ੍ਰੋਜ ਇੰਜੀਨੀਅਰਿੰਗ ਟੂਲਸ ਪ੍ਰਾਈਵੇਟ ਲਿਮਟਿਡ, ਆਕਾਸ਼ ਠਾਕੁਰ, ਵਾਈਸ ਪ੍ਰੈਜ਼ੀਡੈਂਟ ਅਤੇ ਹੈੱਡ ਕਾਰਪੋਰੇਟ ਐਚਆਰ, ਵਰਧਮਾਨ ਟੈਕਸਟਾਈਲਜ਼ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਡਾ. ਜੀਪੀ ਰਾਓ ਨੇ ਵੀ ਇਪਸ਼ਿਤਾ ਕਾਜਲਾ ਦੁਆਰਾ ਸੰਚਾਲਿਤ ਫਾਇਰ ਸਾਈਡ ਚੈਟ ਵਿੱਚ ਵਿਭਿੰਨਤਾ ਸਮਾਨਤਾ ਅਤੇ ਸ਼ਮੂਲੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਐਚਆਰ ਪੇਸ਼ੇਵਰਾਂ ਲਈ ਕਰਮਚਾਰੀ ਭਲਾਈ ਸਭ ਤੋਂ ਮਹੱਤਵਪੂਰਨ ਵਿਸ਼ਾ ਸ਼੍ਰੀਮਤੀ ਸਿਮਰ ਦੀਪ ਕੌਰ, ਸੀਐਚਆਰਓ, ਮੈਕਸ ਇੰਡੀਆ ਅਤੇ ਅੰਤਰਾ ਸੀਨੀਅਰ ਲਿਵਿੰਗ, ਸ਼੍ਰੀਮਤੀ ਨਿਧੀਸ਼ਯਾਮ, ਪ੍ਰਮੁੱਖ ਐਚਆਰ, ਪ੍ਰੇਮਾਸ ਲਾਈਫ ਸਾਇੰਸਿਜ਼, ਸ਼੍ਰੀਮਤੀ ਦੇਬਜਾਨੀ ਦਾਸਗੁਪਤਾ, ਪ੍ਰਮੁੱਖ ਐਚਆਰ, ਮਹਲੇ ਆਨੰਦ ਫਿਲਟਰ ਸਿਸਟਮ, ਸ਼੍ਰੀ ਅਨੁਪਮ ਬਿਸਵਾਲ, ਸੰਸਥਾਪਕ, ਦ ਲਾਸਟ ਮਾਈਲ ਕੇਅਰ ਬੁਲਾਰਿਆਂ ਵਜੋਂ ਸ਼ਾਮਲ ਹੋਏ।
ਐਚਆਰ ਐਕਸੀਲੈਂਸ ਰਿਕੋਗਨੀਸ਼ਨ ਅਵਾਰਡ ਸਮਾਰੋਹ ਦੌਰਾਨ ਜਿਊਰੀ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸਭ ਤੋਂ ਵਧੀਆ ਅਭਿਆਸਾਂ ਲਈ 10 ਐਚਆਰ ਟੀਮਾਂ ਨੂੰ ਸਨਮਾਨਿਤ ਕੀਤਾ। ਮਹੱਤਵਪੂਰਨ ਜੇਤੂਆਂ ਵਿੱਚੋਂ ਵੱਖ-ਵੱਖ ਸ਼੍ਰੇਣੀਆਂ ਵਿੱਚ ਹੋਰ ਜੇਤੂ ਕੰਪਨੀਆਂ ਵਿੱਚ ਗ੍ਰੇਸਟਾਰ ਸਰਵਿਸਿਜ਼ ਇੰਡੀਆ ਲਿਮਟਿਡ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ, ਸਵਰਾਜ ਡਿਵੀਜ਼ਨ, ਨੈਨੋਟੈਕ ਕੈਮੀਕਲ ਬ੍ਰਦਰਜ਼ ਪ੍ਰਾਈਵੇਟ ਲਿਮਟਿਡ, ਪਾਰੀਜਾਤ ਇੰਡਸਟਰੀਜ਼, ਟੇਲੈਂਟ ਗ੍ਰੋ ਗਲੋਬਲ, ਵੀਨਸ ਰੈਮੇਡੀਜ਼ ਲਿਮਟਿਡ ਸ਼ਾਮਲ ਸਨ। ਧੰਨਵਾਦ ਦਾ ਮਤਾ ਦਿੰਦੇ ਹੋਏ ਪੀਐਚਡੀਸੀਸੀਆਈ ਦੇ ਡੀਐਸਜੀ ਨਵੀਨ ਸੇਠ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐਚਆਰ ਕਿਸੇ ਵੀ ਸੰਗਠਨ ਦੀ ਰੀੜ੍ਹ ਹੈ।