ਚੰਡੀਗਡ੍ਹ। ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਵਿਚ ਐਚਐਮਪੀਵੀ ਤੋਂ ਸੰਕ੍ਰਮਣ ਦਾ ਕੋਈ ਕੇਸ ਨਹੀਂ ਹੈ, ਫਿਰ ਵੀ ਸਿਹਤ ਵਿਭਾਗ ਪੂਰੀ ਤਰ੍ਹਾ ਨਾਲ ਅਲਰਟ ਹੈ। ਉਨ੍ਹਾਂ ਨੇ ਸੂਬੇ ਦੇ ਸਾਰੇ ਸਿਵਲ ਸਰਜਨ ਨੁੰ ਇਨਫਲੂਏਂਜਾਂ, ਐਚਐਮਪੀਵੀ HMPV), ਆਰਏਸਵੀ (RSV) ਅਤੇ ਸਾਹ ਸਬੰਧੀ ਹੋਰ ਬੀਮਾਰੀਆਂ ਦੇ ਇਲਾਜ ਲਈ ਸਹੀ ਪ੍ਰਬੰਧ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
ਸਿਹਤ ਮੰਤਰੀ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ 'ਤੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਜਨਰਲ ਵੱਲੋਂ ਵੀ ਸਿਵਲ ਸਰਜਨ ਨੂੰ ਏਡਵਾਈਜਰੀ ਜਾਰੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਊਹ ਐਚਐਮਪੀਵੀ ਸਮੇਤ ਉਪਰੋਕਤ ਬੀਮਾਰੀਆਂ ਦੇ ਪ੍ਰਤੀ ਆਪਣੇ-ਆਪਣੇ ਖੇਤਰ ਵਿਚ ਚੌਕਸ ਰਹਿਣ ਅਤੇ ਪ੍ਰਭਾਵੀ ਤਿਆਰੀ ਯਕੀਨੀ ਕਰਨ। ਸਾਰੇ ਸਿਹਤ ਕੇਂਦਰਾਂ ਵਿਚ ਫਲੂ ਕੋਰਨਰ ਬਣਾਏ ਜਾਣ। ਇਹ ਵੀ ਕਿਹਾ ਗਿਆ ਹੈ ਕਿ ਜਿਲ੍ਹਾ ਸਿਹਤ ਅਧਿਕਾਰੀਆਂ ਇਹ ਯਕੀਨੀ ਇਹ ਯਕੀਨੀ ਕਰਨ ਕਿ ਫਲੂ ਕਾਰਨਰ ਲਈ ਨਾਮਜਦ ਸਿਹਤ ਕੇਂਦਰਾਂ ਵਿਚ ਕਾਫੀ ਗਿਣਤੀ ਵਿਚ ਦਾਵਾ, ਸਮੱਗਰੀ, ਆਕਸੀਜਨ ਅਤੇ ਵੇਂਟੀਲੇਟਰ ਹੋਣ ਅਤੇ ਸਿਖਿਅਤ ਕਰਮਚਾਰੀਆਂ ਦੀ ਡਿਊਟੀ ਲਗਾਤਾਰ ਰੋਟੇਸ਼ਨ ਵਿਚ ਲਗਾਉਣ।
ਕਿਹਾ, ਹਰਿਆਣਾ ਦਾ ਸਿਹਤ ਵਿਭਾਗ ਪੂਰੀ ਤਰ੍ਹਾ ਨਾਲ ਅਲਰਟ
ਕੁਾਮਰੀ ਆਰਤੀ ਸਿੰਘ ਰਾਓ ਨੇ ਦਸਿਆ ਕਿ ਇੰਨ੍ਹਾਂ ਕੇਂਦਰ ਦੇ ਪ੍ਰਭਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਓਸਟਲਮਾਵਿਰ 75, 45, 30 ਮਿਲੀਗ੍ਰਾਮ ਅਤੇ ਸਿਰਪ ਦੇ ਨਾਲ-ਨਾਲ ਪੀਪੀਈ, ਐਨ-95 ਮਾਸਕ, ਰੀਜੈਂਟ ਕਿੱਟ, ਵੀਟੀਐਮ ਆਦਿ ਦੀ ਉਪਲਬਧਤਾ ਯਕੀਨੀ ਕਰਨ। ਜਿਲ੍ਹਾ ਸਿਹਤ ਅਧਿਕਾਰੀ ਇੰਨ੍ਹਾਂ ਸਪੈਸ਼ਲ ਕੇਂਦਰਾਂ ਵਿਚ ਮੌਸਮੀ ਇੰਫਲੂਏਂਜਾਂ ਅਤੇ ਹੋਰ ਸਾਹ ਸਬੰਧੀ ਬੀਮਾਰੀਆਂ ਲਈ ਸਮਰਪਿਤ ਬਿਸਤਰ ਯਕੀਨੀ ਕਰਨ। ਸਾਰੇ ਸਿਹਤ ਦੇਖਭਾਲ ਕਰਮਚਾਰੀ ਡਿਊਟੀ ਦੌਰਾਨ ਵਾਰ-ਵਾਰ ਹੱਥ ਧੌਣ ਅਤੇ ਜਿਨ੍ਹਾਂ ਦੀ ਖਾਂਸੀ, ਜੁਕਾਮ ਦੇ ਲੱਛਣ ਹੋਣ, ਉਹ ਮਾਸਕ ਪਹਿਨਣ।
ਉਨ੍ਹਾਂ ਨੇ ਦਸਿਆ ਕਿ ਹਰੇਕ ਜਿਲ੍ਹਾ ਨਿਗਰਾਨੀ ਇਕਾਈ ਆਪਣੇ ਖੇਤਰ ਵਿਚ ਇੰਫਲੂਏਂਜਾਂ ਵਰਗੀ ਲੱਛਣਾਂ ਨਾਲ ਮੇਲ ਕਰਦੀ ਬੀਮਾਰੀਆਂ ਅਤੇ ਸਾਹ ਦੇ ਗੰਭੀਰ ਲੱਛਣਾਂ ਦੇ ਰੁਝਾਨ 'ਤੇ ਨਿਗਰਾਨੀ ਰੱਖਣ ਅਤੇ ਜਰੂਰਤ ਪੈਣ 'ਤੇ ਗੰਭੀਰ ਮਾਮਲਿਆਂ ਵਿਚ ਸੈਂਪਲ ਦੀ ਜਾਂਚ ਕਰਵਾਉਣ।
ਸਿਹਤ ਮੰਤਰੀ ਨੇ ਦਸਿਆ ਕਿ ਸੂਬੇ ਦੇ ਲੋਕਾਂ ਵਿਚ ਸਰਦੀ ਦੇ ਮੌਸਮ ਵਿਚ ਹੋਣ ਵਾਲੀ ਬੀਮਾਰੀਆਂ ਦੇ ਪ੍ਰਤੀ ਜਾਗਰੁਕਤਾ ਦੀ ਗਤੀਵਿਧੀਆਂ ਨੂੰ ਵਧਾਉਣਾ, ਸਾਹ ਲੈਣ ਅਤੇ ਹੱਥਾਂ ਦੀ ਸਵੱਛਤਾ ਦੇ ਪਾਲਣ ਦੇ ਬਾਰੇ ਵਿਚ ਸਚੇਤ ਕਰਨ ਦਾੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਸਿਵਲ ਸਰਜਨ ਇਹ ਨਿਰਦੇਸ਼ ਵੀ ਦਿੱਤੇ ਹਨ ਬਜੁਰਗਾਂ, ਬੱਚਿਆਂ ਅਤੇ ਜਣੇਪਾ ਮਹਿਲਾਵਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਸਥਾਨਕ ਇੰਡੀਅਨ ਮੈਡੀਕਲ ਏਸੋਸਇਏਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਉਨ੍ਹਾਂ ਤੋਂ ਨਿਸਮਤ ਜਾਣਕਾਰੀ ਪ੍ਰਾਪਤ ਕਰ ਵਿਭਾਗ ਨੂੰ ਰੋਜਾਨਾ ਰਿਪੋਰਟ ਕਰਨ।
ਕੀ ਹੈ ਹਯੂਮਨ ਮੇਟਾਨਿਯੁਮੋਵਾਇਰਸ (HMPV)
ਹਰਿਆਣਾ ਦੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਮਨੀਸ਼ ਬੰਸਲ ਨੇ ਦਸਿਆ ਕਿ ਹਿਯੂਮਨ ਮੇਟਾਨਿਯੂਮੋਰਾਇਰਸ ਇਕ ਅਜਿਹਾ ਵਾਇਰਸ ਹੈ ਜੋ ਸਾਰੀ ਉਮਰ ਦੇ ਲੋਕਾਂ ਵਿਚ ਸਾਹ ਸੰਕ੍ਰਮਣ ਪੈਦਾ ਕਰ ਸਕਦਾ ਹੈ। ਉਨ੍ਹਾਂ ਨੇ ਇਸ ਸੰਕ੍ਰਮਣ ਦੇ ਮੈਡੀਕਲ ਰੂਪ ਦੇ ਲੱਛਣਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਕਿ ਇਸ ਵਿਚ ਖਾਂਸੀ, ਬੁਚਾਰ, ਨੱਕ ਬੰਦ ਹੋਣਾ, ਸਾਹ ਲੈਣ ਵਿਚ ਤਕਲੀਫ ਅਤੇ ਬ੍ਰੋਂਕਾਈਟਿਸ, ਗੰਭੀਰ ਮਾਮਲਿਆਂ ਵਿਚ ਨਿਮੋਨਿਆ ਵੀ ਹੋ ਸਕਦਾ ਹੈ।
ਉਨ੍ਹਾਂ ਨੇ ਦਸਿਆ ਕਿ HMPV ਖਾਂਸੀ ਕਰਨ ਜਾਂ ਛਿੱਕਾ ਨਾਲ ਨਿਕਲਣ ਵਾਲੀ ਬੂੰਦਾਂ, ਨੇੜੇ ਨਿਜੀ ਸੰਪਰਕ, ਜਿਵੇਂ ਹੱਥ ਛੂਨਾ ਜਾਂ ਮਿਲਾਉਂਣਾ, ਦੂਸ਼ਿਤ ਸਤਹ੍ਹਾਂ ਨੂੰ ਛੋਹਨਾ ਅਤੇ ਫਿਰ ਮੁੰਹ, ਨੱਕ ਜਾਂ ਅੱਖਾਂ ਨੂੰ ਛੋਹਨ ਦੇ ਜਰਇਏ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ ਹੈ।
ਡਾ. ਬੰਸਲ ਨੇ ਲੋਕਾਂ ਨੂੰ ਵੱਧ ਡਰਨ ਦੀ ਥਾਂ ਕੁੱਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਆਦਾਤਰ ਮਾਮਲੇ 2-5 ਦਿਨਾਂ ਦੇ ਬਾਅਦ ਬਿਨ੍ਹਾਂ ਇਲਾਜ ਦੇ ਠੀਕ ਹੋ ਜਾਂਦੇ ਹਨ। ਫਿਰ ਜੇਕਰ ਹੋ ਜਾਵੇ ਤਾਂ ਮਰੀਜ ਖੂਬ ਪਾਣੀ ਮਿਲੇ, ਆਰਾਮ ਕਰ, ਦਰਦ ਅਤੇ ਸਾਹ ਸਬੰਧੀ ਲੱਛਣਾ ਦੇ ਲਈ ਦਵਾਈ ਲੈਣ। ਉਨ੍ਹਾਂ ਨੇ ਦਸਿਆ ਕਿ ਇਸ ਬਮੀਾਰੀ ਲਈ ਕੋਈ ਵਿਸ਼ੇਸ਼ ਏਂਟੀਵਾਇਰਲ ਉਪਚਾਰ ਜਾਂ ਵੈਕਸਿਨ ਉਪਲਬਧ ਨਹੀਂ ਹੈ।
ਉਨ੍ਹਾਂ ਨੇ ਲੋਕਾਂ ਨੂੰ ਜਾਗਰੁਕ ਹੋਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਸਾਫ ਕਰਨ, ਬਿਨ੍ਹਾਂ ਧੋਏ ਹੱਥਾਂ ਨਾਲ ਅੱਖ, ਨੱਕ ਜਾਂ ਮੁੰਹ ਨੂੰ ਛੋਹਣ ਤੋਂ ਬਚਣ, ਬੀਮਾਰ ਲੋਕਾਂ ਦੇ ਨਾਲ ਨੇੜੈ ਸੰਪਰਕ ਤੋਂ ਬੱਚਣ, ਖੰਡ ਜਾਂ ਛਿੱਕਣ ਸਮੇਂ ਮੁੰਹ ਅਤੇ ਨੱਕ ਨੂੰ ਢੱਕਣ, ਵਾਰ-ਵਾਰ ਛੋਹਣ ਵਾਲੀ ਸੰਤਹ੍ਹਾਂ ਨੂੰ ਸਫਾ ਕਰਨ, ਬੀਮਾਰ ਹੋਣ 'ਤੇ ਘਰ 'ਤੇ ਹੋੀ ਰਹਿਣ। ਡਾ. ਮਨੀਸ਼ ਬੰਸਲ ਨੇ ਕਿਹਾ ਹੈ ਕਿ ਆਮ ਸਰਦੀ ਦੇ ਲੱਛਛਾਂ ਦੇ ਨਾਲ ਵਿਸ਼ੇਸ਼ ਰੂਪ ਨਾਲ ਸਰਦੀਆਂ ਦੌਰਾਨ ਇੰਫਲੂਏਂਜਾਂ , ਐਚਐਮਪੀਵੀ, ਆਰਐਸਵੀ ਸਾਹ ਸੰਕ੍ਰਮਣ ਹੋਣ ਦੇ ਆਮ ਕਾਰਨ ਹਨ।