ਚੰਡੀਗੜ੍ਹ। ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਨੌਜੁਆਨ ਉਹ ਸ਼ਕਤੀ ਹੈ, ਜੋ ਦੇਸ਼ ਦੇ ਮੌਜੂਦਾ, ਭਵਿੱਖ ਅਤੇ ਇਤਿਹਾਸ ਨੂੰ ਬਦਲਣ ਅਤੇ ਰਚਨ ਦੀ ਤਾਕਤ ਰੱਖਦੀ ਹੈ। ਚਾਹੇ ਖੇਡ ਦਾ ਮੈਦਾਨ ਹੋਵੇ ਜਾਂ ਸਿਖਿਆ ਦਾ ਖੇਤਰ ਹੋਵੇ, ਹਰਿਆਣਾ ਦੇ ਨੌਜੁਆਨਾਂ ਨੇ ਹਰ ਥਾਂ ਇਕ ਵੱਖ ਮੁਕਾਮ ਹਾਸਲ ਕੀਤਾ ਹੈ। ਖੇਡਾਂ ਵਿਚ ਓਲੰਪਿਕ, ਪੈਰਾਲੰਪਿਕ, ਕਾਮਨਵੈਲਥ ਕੋਈ ਵੀ ਮੈਦਾਨ ਹੋਵੇ, ਸੂਬੇ ਦੇ ਖਿਡਾਰੀਆਂ ਨੇ ਹਰ ਸਥਾਨ 'ਤੇ ਮੈਡਲ ਦੀ ਬੌਚਾਰ ਕੀਤੀ ਹੈ।
ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਸ਼ੁਕਰਵਾਰ ਨੂੰ ਪਲਵਲ ਦੇ ਦੁਧੌਲਾ ਸਥਿਤ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਵਿਚ ਤਿੰਨ ਦਿਨਾਂ ਦੇ ਰਾਜ ਪੱਧਰੀ ਯੁਵਾ ਮਹੋਤਸਵ ਦੀ ਸ਼ੁਰੂਆਤ ਮੌਕੇ'ਤੇ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਯੁਵਾ ਮਹੋਤਸਵ ਵਿਚ ਵਿਸ਼ੇਸ਼ ਮਹਿਮਾਨ ਵਜੋ ਹਰਿਆਣਾ ਦੇ ਯੁਵਾ ਸ਼ਸ਼ਕਤੀਕਰਣ ਅਤੇ ਉਦਮਤਾ, ਖੇਡ ਅਤੇ ਕਾਨੂੰਨ ਅਤੇ ਵਿਦਿਆਰਥੀ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਸ਼ਿਕਰਤ ਕੀਤੀ। ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਮੌਜੂਦ ਨਾਗਰਿਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਯੁਵਾ ਸਾਡੇ ਦੇਸ਼ ਦੇ ਦਿੱਲ ਦੀ ਧੜਕਨ ਹਨ ਅਤੇ ਦੇਸ਼ ਦੇ ਸੁਨਹਿਰੇ ਭਵਿੱਖ ਦੇ ਧਵਜਵਾਹਕ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਵੀ ਵਿਕਸਿਤ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਵਿਚ ਸੱਭ ਤੋਂ ਵੱਧ ਭਰੋਸਾ ਯੁਵਾ ਸ਼ਕਤੀ 'ਤੇ ਕਰ ਰਹੇ ਹਨ।
ਖੇਡਾਂ ਤੋਂ ਜਾਣਿਆ ਜਾਵੇਗਾ ਸੂਬਾ, ਬੋਲੇ ਖੇਡਾਂ ਦਾ ਮਤਲਬ ਹਰਿਆਣਾ ਅਤੇ ਹਰਿਆਣਾ ਦਾ ਮਤਲਬ ਖੇਡ ਹੋਵੇਗਾ - ਰਾਜ ਮੰਤਰੀ ਗੌਰਵ ਗੌਤਮ
ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਵਿਚ ਤਿੰਨ ਦਿਨਾਂ ਰਾਜ ਪੱਧਰੀ ਯੁਵਾ ਮਹੋਸਤਵ ਦੀ ਸ਼ੁਰੂਆਤ
ਇਸ ਮੌਕੇ 'ਤੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਪਹਿਲੀ ਵਾਰ ਪਲਵਲ ਵਿਚ ਪ੍ਰਬੰਧਿਤ ਹੋ ਰਹੇ ਰਾਜ ਪੱਧਰੀ ਯੁਵਾ ਮਹੋਤਸਵ ਵਿਚ ਸੂਬੇ ਦੇ ਕੌਨੇ-ਕੌਨੇ ਤੋਂ ਆਏ ਯੁਵਾ ਪ੍ਰਤੀਭਾਗੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਇੱਥੇ ਆਉਣ ਵਾਲੇ ਸਾਰੇ ਪ੍ਰਤੀਭਾਗੀ ਆਪਣੇ ਜਿਲ੍ਹੇ ਵਿਚ ਆਪਣੀ ਕਲਾ ਦਾ ਬਿਹਤਰ ਪ੍ਰਦਰਸ਼ਨ ਕਰ ਇੱਥੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਰਾਜ ਪੱਧਰੀ ਯੁਵਾ ਮਹੋਤਸਵ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਭਾਗੀਆਂ ਨੂੰ 11 ਅਤੇ 12 ਜਨਵਰੀ ਨੂੰ ਯੁਵਾ ਦਿਵਸ ਦੇ ਮੌਕੇ 'ਤੇ ਕੌਮੀ ਪੱਧਰੀ 'ਤੇ ਪ੍ਰਬੰਧਿਤ ਯੁਵਾ ਮਹੋਤਸਵ ਵਿਚ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਇਹ ਯੁਵਾ ਭਾਰਤ ਮੰਡਪ, ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਹਮਣੇ ਆਪਣਾ ਵਧੀ ਪ੍ਰਦਰਸ਼ਨ ਕਰਣਗੇ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਵਿਚ ਨੌਜੁਆਨਾਂ ਦੀ ਅਹਿਮ ਭੁਕਿਮਾ ਰਹੇਗੀ। ਉੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਨੌਜੁਆਨਾਂ ਨੂੰ ਹਰ ਖੇਤਰ ਵਿਚ ਅੱਗੇ ਵਧਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ 2024 ਤੱਕ ਖੇਡ ਦੇ ਖੇਤਰ ਵਿਚ 500 ਕਰੋੜ ਰੁਪਏ ਦੀ ਲਾਗਤ ਦੀ ਵੱਖ-ਵੱਖ ਯੋਜਨਾਵਾਂ ਅਤੇ ਪੁਰਸਕਾਰਾਂ ਨਾਲ ਨੌਜੁਆਨਾਂ ਨੂੰ ਖੇਡ ਖੇਤਰ ਵਿਚ ਅੱਗੇ ਵਧਾਉਣ ਦਾ ਕੰਮ ਕੀਤਾ ਹੈ।
ਸ੍ਰੀ ਗੌਤਮ ਨੇ ਕਿਹਾ ਕਿ ਹਰਿਆਣਾ ਦੇ ਯੁਵਾ ਸਕਿਲ ਦੇ ਖੇਤਰ ਵਿਚ ਵੀ ਨਵੇਂ-ਨਵੇਂ ਰਿਕਾਰਡ ਰੱਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਰਾਜ ਪੱਧਰੀ ਯੁਵਾ ਮਹੋਤਸਵ ਨੂੰ ਨਸ਼ਾਮੁਕਤ ਹਰਿਆਣਾ ਥੀਮ 'ਤੇ ਪ੍ਰਬੰਧ ਕੀਤਾ ਜਾ ਰਿਹਾ ਹੈ। ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਿਚ ਖੇਡਾਂ ਦਾ ਬਹੁਤ ਯੋਗਦਾਨ ਹੁੰਦਾ ਹੈ।