ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸਾਵਿਤਰੀ ਬਾਈ ਫੂਲੇ ਜੈਯੰਤੀ ਮੌਕੇ 'ਤੇ ਬਹਾਦੁਰਗੜ੍ਹ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਸਾਵਿਤਰੀ ਬਾਈ ਫੂਲੇ ਨੂੰ ਨਮਨ ਕਰਦੇ ਹੋਏ ਕਿਹਾ ਕਿ ਸਾਵਿਤਰੀ ਬਾਈ ਫੂਲੇ ਨਾ ਸਿਰਫ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸੀ, ਸਗੋ ਇਕ ਸੁਤੰਤਰ ਸ਼ਖਸੀਅਤ ਅਤੇ ਮਹਿਲਾਵਾਂ ਦੇ ਅਧਿਕਾਰਾਂ ਦੀ ਪ੍ਰਣੇਤਾ ਸੀ। ਮੁੱਖ ਮੰਤਰੀ ਨੇ ਸਮਾਰੋਹ ਦੌਰਾਨ ਐਲਾਨ ਕਰਦੇ ਹੋਏ ਕਿਹਾ ਕਿ ਮਾਤਾ ਸਾਵਿਤਰੀ ਬਾਈ ਫੂਲੇ ਦੀ ਜੈਯੰਤੀ ਨੂੰ ਸਰਕਾਰੀ ਪੱਧਰ 'ਤੇ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਵਿਤਰੀ ਬਾਈ ਫੂਲੇ ਦੇ ਸਨਮਾਨ ਵਿਚ ਹਰਿਆਣਾ ਸਰਕਾਰ ਨੇ ਸਰਕਾਰੀ ਮਹਿਲਾ ਕਾਲਜ, ਲੋਹਾਰੂ, ਭਿਵਾਨੀ ਦਾ ਨਾਂਅ ਮਾਤਾ ਸਾਵਿਤਰੀ ਬਾਈ ਫੂਲੇ ਦੇ ਨਾਂਅ 'ਤੇ ਰੱਖਿਆ ਹੈ।
ਸਾਵਿਤਰੀ ਬਾਈ ਫੂਲੇ ਸਿਰਫ ਨਾਂਅ ਨਹੀਂ, ਸਗੋ ਨਾਰੀ ਸ਼ਸ਼ਕਤੀਕਰਣ ਦੀ ਕਹਾਣੀ - ਮੁੱਖ ਮੰਤਰੀ
ਮੁੱਖ ਮੰਤਰੀ ਨੇ ਬਹਾਦੁਰਗੜ੍ਹ ਹਲਕਾਵਾਸੀਆਂ ਨੂੰ ਦਿੱਤੀ ਸੌਗਾਤ, ਬਹਾਦੁਰਗੜ੍ਹ ਤੋਂ ਆਸੌਂਦਾ ਤੱਕ ਮੈਟਰੋ ਲਾਇਨ ਦੇ ਵਿਸਤਾਰ ਦੇ ਪ੍ਰਸਤਾਵ ਨੂੰ ਤੇਜੀ ਨਾਲ ਅੱਗੇ ਵਧਾਇਆ ਜਾਵੇਗਾ
ਬਹਾਦੁਰਗੜ੍ਹ ਦੇ ਵਿਕਾਸ ਕੰਮਾਂ ਲਈ ਮੁੱਖ ਮੰਤਰੀ ਨੇ ਕੀਤੀ 5 ਕਰੋੜ ਰੁਪਏ ਦੇਣ ਦਾ ਐਲਾਨ
ਸ੍ਰੀ ਨਾਇਬ ਸਿੰਘ ਸੈਣੀ ਨੇ ਬਹਾਦੁਰਗੜ੍ਹ ਹਲਕਾਵਾਸੀਆਂ ਨੂੰ ਸੌਗਾਤ ਦਿੰਦੇ ਹੋਏ ਕਿਹਾ ਕਿ ਬਹਾਦੁਰਗੜ੍ਹ ਤੋਂ ਆਸੌਦਾ ਤੱਕ ਮੈਟਰੋ ਦੇ ਵਿਸਤਾਰ ਦੇ ਪ੍ਰਸਤਾਵ 'ਤੇ ਸੂਬਾ ਸਰਕਾਰ ਵੱਲੋਂ ਤੇਜੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਹਾਦੁਰਗੜ੍ਹ ਨਗਰ ਪਰਿਸ਼ਦ ਨੂੰ ਮਾਨਦੰਡ ਪੂਰਾ ਹੋਣ 'ਤੇ ਨਗਰ ਨਿਗਮ ਬਣਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਲਾਇਨ ਪਾਰ ਫਾਟਕ 'ਤੇ ਅੰਡਰਪਾਸ ਦੇ ਨਿਰਮਾਣ, ਬਹਾਦੁਰਗੜ੍ਹ ਸੜਕ ਦੇ ਨਵੀਨੀਕਰਣ, ਪੁਰਾਣੀ ਕੋਰਟ ਦੇ ਨਾਲ ਲਗਦੀ ਖਾਲੀ ਪਈ ਜਮੀਨ 'ਤੇ ਵਿਯਾਮਸ਼ਾਲਾ-ਯੋਗਸ਼ਾਲਾ ਬਨਾਉਣ ਦੇ ਸਬੰਧ ਵਿਚ ਡਿਜੀਬਿਲਿਟੀ ਚੈਕ ਕਰਵਾ ਕੇ ਇੰਨ੍ਹਾਂ ਪਰਿਯੋਜਨਾਵਾਂ ਨੂੰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਧੂਰੇ ਪਏ ਉੱਤਰੀ ਬਾਈਪਾਸ ਦੇ ਨਿਰਮਾਣ ਅਤੇ ਨਵੀਂ ਅਨਾਜ ਮੰਡੀ ਦੇ ਨਿਰਮਾਣ ਕਾਰਜ ਵਿਚ ਤੇਜੀ ਲਿਆਈ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅਥੋਰਾਇਜਡ ਕਲੋਨੀਆਂ ਨੂੰ ਸਰਕਾਰ ਵੱਲੋਂ ਨਿਯਮਤ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਵਿਚ ਮੁੱਢਲੀ ਸਹੂਲਤਾਂ ਵੀ ਉਪਲਬਧ ਕਰਵਾਈ ਜਾ ਰਹੀ ਹੈ। ਜੇਕਰ ਅਜਿਹੀ ਅਣਅਥੋਰਾਇਜਡ ਕਲੋਨੀਆਂ ਦੀ ਜਾਣਕਾਰੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਵੀ ਮਾਨਦੰਡ ਪੂਰਾ ਕਰਵਾ ਕੇ ਨਿਯਮਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਾਰਡ-7 ਅਤੇ 10 ਵਿਚ ਛੱਠ ਪੂਜਾ ਘਾਟ ਬਣਾਏ ਜਾਣਗੇ। ਮੁੱਖ ਮੰਤਰੀ ਨੇ ਬਹਾਦੁਰਗੜ੍ਹ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।
ਸਾਵਿਤਰੀ ਬਾਈ ਫੂਲੇ ਸਿਰਫ ਨਾਂਅ ਨਹੀਂ, ਸਗੋ ਨਾਰੀ ਸ਼ਸ਼ਕਤੀਕਰਣ ਦੀ ਕਹਾਣੀ
ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਸਾਵਿਤਰੀ ਬਾਈ ਫੂਲੇ ਸਿਰਫ ਨਾਂਅ ਨਹੀਂ, ਸਗੋ ਨਾਰੀ ਸ਼ਸ਼ਕਤਪਕਰਣ ਅਤੇ ਬੇਟੀਆਂ ਦੀ ਸਿਖਿਆ ਦੀ ਇਕ ਪੂਰੀ ਕਹਾਣੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਮਹਿਲਾਵਾਂ ਨੂੰ ਸਿਖਿਅਤ ਕਰਨ ਅਤੇ ਸ਼ਸ਼ਕਤ ਬਨਾਉਣ ਲਈ ਵਚਨਬੱਧ ਹੈ ਅਤੇ ਇਸ ਸੰਕਲਪ ਨੂੰ ਪੂਰਾ ਕਰਨ ਲਈ ਲਗਾਤਾਰ ਅਣਥੱਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਕ੍ਰਾਂਤੀ ਦੀ ਅਗਰਦੂਤ ਅਤੇ ਮਹਿਲਾ ਸ਼ਸ਼ਕਤੀਕਰਣ ਦੀ ਬੁਲੰਦ ਆਵਾਜ਼ ਸ੍ਰੀਮਤੀ ਸਾਵਿਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਹੀ ਨਹੀਂ, ਸਗੋ ਇਕ ਸੁਤੰਤਰ ਸ਼ਖਸੀਅਤ ਅਤੇ ਮਹਿਲਾਵਾਂ ਦੇ ਅਧਿਕਾਰਾਂ ਦੀ ਪ੍ਰਣੇਤਾ ਸੀ।
ਸਾਵਿਤਰੀ ਬਾਈ ਫੂਲੇ ਦੇ ਸੰਕਲਪ 'ਤੇ ਚੱਲਦੇ ਹੋਏ ਹਰਿਆਣਾ ਸਰਕਾਰ ਨੇ ਮਹਿਲਾ ਸ਼ਸ਼ਕਤੀਕਰਣ ਨੂੰ ਦਿੱਤਾ ਪ੍ਰੋਤਸਾਹਨ
ਮੁੱਖ ਮੰਤਰੀ ਨੇ ਕਿਹਾ ਕਿ ਸਾਵਿਤਰੀਬਾਈ ਨੇ ਆਪਣੇ ਜੀਵਨ ਨੁੰ ਮਹਿਲਾ ਸਿਖਿਆ ਅਤੇ ਸ਼ਸ਼ਕਤੀਕਰਣ ਦੇ ਪ੍ਰਤੀ ਸਮਰਪਿਤ ਕੀਤਾ। ਉਨ੍ਹਾਂ ਨੇ ਆਪਣੇ ਜੀਵਨ ਦਾ ਟੀਚਾ ਹੀ ਵਿਧਵਾ ਵਿਆਹ ਕਰਵਾਉਣਾ, ਛੁਆਛੂਤ ਮਿਟਾਉਣਾ, ਮਹਿਲਾਵਾਂ ਦੀ ਮੁਕਤੀ ਅਤੇ ਮਹਿਲਾਵਾਂ ਨੂੰ ਸਿਖਿਅਤ ਕਰਨਾ ਬਣਾ ਲਿਆ ਸੀ। ਮਹਿਲਾ ਉਥਾਨ ਵਿਚ ਸਾਵਿਤਰੀ ਬਾਈ ਫੂਲੇ ਸਾਡੀ ਪ੍ਰੇਰਣਾ ਸਰੋਤ ਹੈ। ਉਨ੍ਹਾਂ ਨੇ ਮਹਿਲਾ ਸਿਖਿਆ ਅਤੇ ਉਨ੍ਹਾਂ ਦੇ ਉਥਾਨ ਲਈ ਅਨੇਕ ਵਿਰੋਧਾਂ ਦੇ ਬਾਵਜੂਦ ਡੱਟ ਕੇ ਕੰਮ ਕੀਤਾ। ਉਨ੍ਹਾਂ ਨੇ 1848 ਵਿਚ ਮਹਾਰਾਸ਼ਟਰ ਦੇ ਪੂਣੇ ਵਿਚ ਪਹਿਲਾ ਬਾਲਿਕਾ ਸਕੂਲ ਖੋਲਿਆ। ਸਾਵਿਤਰੀਬਾਈ ਫੂਲ ਦੇ ਮਹਿਲਾ ਸਿਖਿਆ ਦੇ ਸੰਕਲਪ 'ਤੇ ਚੱਲਦੇ ਹੋਏ ਹਰਿਆਣਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਉੱਚੇਰੀ ਸਿਖਿਆ ਪ੍ਰਦਾਨ ਕਰਨ ਲਈ ਹਰ 20 ਕਿਲੋਮੀਟਰ ਦੇ ਘੇਰੇ ਵਿਚ ਕਾਲਜ ਖੋਲੇ ਹਨ। ਇਸ ਦੌਰਾਨ 79 ਸਰਕਾਰੀ ਕਾਲਜ ਖੋਲੇ ਗਏ ਹਨ, ਇੰਨ੍ਹਾਂ ਵਿਚ 30 ਕਾਲਜ ਸਿਰਫ ਕੁੜੀਆਂ ਦੇ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਫਰਵਰੀ, 2015 ਵਿਚ ਪਾਣੀਪਤ ਤੋਂ ਦੇਸ਼ਵਿਆਪੀ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਹਰਿਆਣਾ ਸਰਕਾਰ ਨੇ ਵੱਖ-ਵੱਖ ਐਨਜੀਓ ਰਾਹੀਂ ਇਸ ਮੁਹਿੰਮ ਦੇ ਤਹਿਤ ਬੇਟੀਆਂ ਨੂੰ ਬਚਾਉਣ ਦਾ ਕੰਮ ਕੀਤਾ। ਜਿੱਥੇ ਹਰਿਆਣਾ ਵਿਚ ਪਹਿਲਾਂ ਲਿੰਗਨੁਪਾਤ 871 ਸੀ ਉੱਥੇ ਅੱਜ ਵੱਧ ਕੇ 916 ਪਹੁੰਚ ਗਿਆ ਹੈ। ਅੱਜ ਹਰਿਆਣਾ ਵਿਚ ਗਿਣਤੀ ਬੇਟੀਆਂ ਨੂੰ ਮਾਰਨ ਵਾਲੇ ਸੂਬੇ ਵਿਚ ਨਹੀਂ ਹੁੰਦੀ ਸਗੋ ਬੇਟੀਆਂ ਨੂੰ ਅੱਗੇ ਵਧਾਉਣ ਵਾਲੇ ਸੂਬੇ ਵਜੋ ਹੁੰਦੀ ਹੈ। ਮਾਤਾ ਸਾਵਿਤਰੀ ਬਾਈ ਫੂਲੇ ਨੂੰ ਇਹੀ ਸਾਡੀ ਸੱਚੀ ਸ਼ਰਧਾਂਜਲੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਨਿਗਮਾਂ ਵਿਚ ਮਹਿਲਾਵਾਂ ਨੂੰ 50 ਫੀਸਦੀ ਨੁਮਾਇੰਦਗੀ ਦਿੱਤੀ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਵਿਧਾਨਪਾਲਿਕਾ ਵਿਚ 33 ਫੀਸਦੀ ਰਾਖਵਾਂ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਮਹਿਲਾ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਤੱਕ ਸੂਬੇ ਵਿਚ 33 ਮਹਿਲਾ ਪੁਲਿਸ ਥਾਨੇ ਖੋਲੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿਚ 5 ਲੱਖ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਹੈ। ਹੁਣ ਤੱਕ 1 ਲੱਖ 46 ਹਜਾਰ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੁੱਕਾ ਹੈ। ਸੂਬੇ ਵਿਚ ਡਰੋਨ ਦੀਦੀ ਯੋਜਨਾ ਤਹਿਤ 5 ਹਜਾਰ ਮਹਿਲਾਵਾਂ ਨੂੰ ਡਰੋਨ ਪਾਇਲਟ ਦੀ ਮੁਫਤ ਸਿਖਲਾਈ ਪ੍ਰਦਾਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਤਹਿਤ ਸੂਬਾ ਸਰਕਾਰ 8 ਲੱਖ ਰੁਪਏ ਤੱਕ ਦੀ ਕੀਮਤ ਦਾ ਡਰੋਨ ਮੁਫਤ ਦਵੇਗੀ। ਹੁਣ ਤੱਕ 100 ਮਹਿਲਾਵਾਂ ਨੂੰ ਡਰੋਨ ਉੜਾਉਣ ਦੀ ਸਿਖਲਾਈ ਦੇ ਮੁਫਤ ਡਰੋਨ ਦਿੱਤੇ ਗਏ ਹਨ।
ਇਸ ਮੌਕੇ 'ਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ 2014 ਤੋਂ ਪਹਿਲਾਂ ਦੇ ਹਾਲਾਤਾਂ ਦੇ ਬਾਰੇ ਵਿਚ ਜਨਤਾ ਸੱਭ ਜਾਣਦੀ ਹੈ, ਪਰ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਹਰ ਖੇਤਰ ਵਿਚ ਉਨੱਤੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਤਾ ਸਾਵਿਤਰੀ ਫੂਲੇ ਨੇ ਮਹਿਲਾ ਸਿਖਿਆ ਨੂੰ ਲੈ ਕੇ ਇਕ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਮਹਿਲਾਵਾਂ ਦਾ ਸ਼ਸ਼ਕਤੀਕਰਣ ਹੋ ਰਿਹਾ ਹੈ, ਉਸ ਦੀ ਨੀਂਹ ਮਾਤਾ ਸਾਵਿਤਰੀਬਾਈ ਫੂਲੇ ਨੇ ਹੀ ਰੱਖੀ ਸੀ। ਅੱਜ ਜੋ ਮਹਿਲਾਵਾਂ ਨੂੰ ਅੱਗੇ ਵੱਧਣ ਦਾ ਅਧਿਕਾਰ ਅਤੇ ਸਮਾਨਤਾ ਦਾ ਅਧਿਕਾਰ ਮਿਲ ਰਿਹਾ ਹੈ, ਉਸ ਦੇ ਪਿੱਛੇ ਜੋਤੀਤਿਬਾ ਫੂਲ ਅਤੇ ਸਾਵਿਤਰੀ ਬਾਈ ਫੂਲੇ ਦੋਵਾਂ ਦਾ ਵਿਸ਼ੇਸ਼ ਯੋਗਦਾਨ ਹੈ।
ਵਿਧਾਇਕ ਸ੍ਰੀ ਰਾਜੇਸ਼ ਜੂਨ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕਜਦੇ ਹੋਏ ਕਿਹਾ ਕਿ ਮੁੱਖ ਮੰਤਰੀ 36 ਬਿਰਾਦਰੀ ਦੇ ਹਨ ਅਤੇ ਉਹ ਸੱਭਕਾ ਸਾਥ-ਸੱਭਕਾ ਵਿਕਾਸ ਦੇ ਮੂਲਮੰਤਰ 'ਤੇ ਚੱਲਦੇ ਹੋਏ ਪੂਰੇ ਹਰਿਆਣਾ ਨੂੰ ਵਿਕਾਸ ਦੇ ਪੱਥ 'ਤੇ ਅੱਗੇ ਵਧਾ ਰਹੇ ਹਨ।