Saturday, 17 October 2026
BREAKING
• ਜਾਗਰੂਕਤਾ ਪ੍ਰੋਗਰਾਮ ’ਚ ਐਮ.ਐਸ.ਐਮ.ਈ. ਦੀ ਉਤਪਾਦਕਤਾ ਵਧਾਉਣ ਲਈ ਸਰਕਾਰੀ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ • ਦਿੱਗਜਾਂ ਨਾਲ ਮੁਲਾਕਾਤ ਨੇ ਹਲਕਾ ਉੱਤਰੀ ਵਿੱਚ ਅਕਸ਼ੈ ਸ਼ਰਮਾ ਲਈ ਬਦਲੇ ਸਿਆਸੀ ਸਮੀਕਰਨ • ਆਰਕਸਪਾਇਰ ’ਚ ਭਵਿੱਖ ਦੇ ਆਰਕੀਟੈਕਟਾਂ ਨੇ ਰੇਲਵੇ ਪਲੇਟਫਾਰਮਾਂ ਨੂੰ ਕੀਤਾ ਰੀ-ਡਿਜ਼ਾਈਨ • ਪੀਐਚਡੀਸੀਸੀਆਈ ਨੇ ਕੀਤਾ ਯੰਗ ਆਰਕੀਟੈਕਟ ਫੋਰਮ ਦਾ ਗਠਨ • ਵਿਕਸਤ ਭਾਰਤ-2047 ਦੇ ਨਿਰਮਾਣ ਵਿੱਚ ਆਰਕੀਟੈਕਟਸ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸਿੰਘ ਸੰਧੂ • ਪੰਜਾਬ ’ਚ 100 ਕਿਲੋਮੀਟਰ ਚੱਲ ਕੇ ਹੈਰੀਟੇਜ਼ ਆਰਕੀਟੈਕਚਰ ’ਤੇ ਖੋਜ ਕਰਨਗੇ ਬੰਗਲੁਰੂ ਦੀ ਆਰਕੀਟੈਕਟ ਗੀਤਾ ਬਾਲਕ੍ਰਿਸ਼ਨਨ • 21 ਵਿਧਾਨ ਸਭਾ ਹਲਕਿਆਂ ਦੇ ਨੌਜਵਾਨਾਂ ਨਾਲ ਅਕਸ਼ੈ ਸ਼ਰਮਾ ਰਾਹੀਂ ਭਾਜਪਾ ਹੋਵੇਗਾ ਸੰਪਰਕ • ਪੀ.ਯੂ. (PU) ਦੀ ਜਿੱਤ ਪੰਜਾਬ ਦੇ ਨੌਜਵਾਨਾਂ ਵੱਲੋਂ ਭਾਜਪਾ ਨੂੰ ਸਪੱਸ਼ਟ ਸਮਰਥਨ ਦਾ ਸੰਕੇਤ  • ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦਾ ਸ਼ਾਨਦਾਰ ਉਦਘਾਟਨ, ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ • ਐਨ.ਸੀ.ਐਲ.ਟੀ. ਦਾ ਕੰਮ ਰਾਸ਼ਟਰ ਦੀ ਸੇਵਾ ਦੇ ਬਰਾਬਰ : ਜਸਟਿਸ ਅਨੁਪਿੰਦਰ ਸਿੰਘ ਗਰੇਵਾਲ

ਹਰਿਆਣਾ

ਵੰਡ ਦੀ ਭਿਆਨਕਤਾ ਝੱਲਣ ਵਾਲਿਆਂ ਦੀ ਯਾਦ ਵਿੱਚ ਬਣਾਈ ਜਾਵੇਗੀ ਯਾਦਗਾਰ

Updated on Thursday, April 09, 2026 15:32 PM IST

ਚੰਡੀਗੜ੍ਹ। ਦੇਸ਼ ਦੀ ਆਜ਼ਾਦੀ ਦੇ ਸਮੇਂ ਸਾਲ 1947 ਵਿੱਚ ਭਾਰਤ ਵੰਡ ਦੇ ਉਸ ਅਣਮਨੁੱਖੀ ਦੁਖਾਂਤ ਦੌਰਾਨ ਲੱਖਾਂ ਲੋਕਾਂ ਨੇ ਆਪਣਾ ਘਰ-ਬਾਰ ਖੋਇਆ ਅਤੇ ਅਣਗਿਣਤ ਜਾਨਾਂ ਧਾਰਮਿਕ ਕੱਟੜਤਾ ਦੀ ਭੇਟ ਚੜ੍ਹ ਗਈਆਂ। ਉਨ੍ਹਾਂ ਕੁਰਬਾਨੀਆਂ ਅਤੇ ਸੰਘਰਸ਼ਾਂ ਨੂੰ ਸੁਰੱਖਿਅਤ ਰੱਖਣ ਲਈ, ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਨਿਆਸ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਅਤੇ ਊਰਜਾ ਮੰਤਰੀ ਮਨੋਹਰ ਲਾਲ ਦੇ ਮਾਰਗਦਰਸ਼ਨ ਹੇਠ ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਨਿਆਸ ਦਾ ਗਠਨ ਕੀਤਾ ਗਿਆ ਹੈ।

ਕੇਂਦਰੀ ਮੰਤਰੀ ਮਨੋਹਰ ਲਾਲ ਅਤੇ ਸਵਾਮੀ ਧਰਮਦੇਵ ਦੇ ਮਾਰਗਦਰਸ਼ਨ ਹੇਠ ਯਾਦਗਾਰੀ ਟਰੱਸਟ ਦਾ ਗਠਨ
ਰਮੇਸ਼ ਚੰਦ ਜੁਨੇਜਾ ਨੂੰ ਬਣਾਇਆ ਰਾਸ਼ਟਰੀ ਪ੍ਰਧਾਨ


ਨਵੇਂ ਟਰੱਸਟ ਦੇ ਸੈਟਲਨਰ ਅਤੇ ਸੰਸਥਾਪਕ ਪ੍ਰਧਾਨ ਸਵਾਮੀ ਧਰਮਦੇਵ ਅਤੇ ਟਰੱਸਟ ਦੇ ਨਵ-ਨਿਯੁਕਤ ਜਨਰਲ ਸਕੱਤਰ ਬੋਧਰਾਜ ਸੀਕਰੀ ਨੇ ਅੱਜ ਇੱਥੇ ਜਾਰੀ ਜਾਣਕਾਰੀ ਵਿੱਚ ਦੱਸਿਆ ਕਿ ਮੈਨਕਾਈਂਡ ਫਾਰਮਾ ਲਿਮਟਿਡ ਦੇ ਚੇਅਰਮੈਨ ਰਮੇਸ਼ ਚੰਦ ਜੁਨੇਜਾ ਨੂੰ ਇਸ ਟਰੱਸਟ ਦਾ ਜੀਵਨ ਭਰ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵੀਂ ਟੀਮ ਵਿੱਚ ਸੁਮਨ ਕਾਂਤ ਮੁੰਜਾਲ, ਸੁਨੀਲ ਸਚਦੇਵਾ, ਰਾਜੀਵ ਗੁਲਾਟੀ, ਮਨਮੋਹਨ ਚਾਵਲਾ, ਖੰਨਾ, ਪੀਕੇ ਦੱਤਾ, ਰਾਜੀਵ ਮੁਕੁਲ, ਦਿਨੇਸ਼ ਨਾਗਪਾਲ, ਪੂਰਨਾ ਡਾਬਰ, ਸੁਰਜੀਤ ਓਬਰਾਏ, ਬਲਦੇਵ ਰਾਜ ਭਾਟੀਆ, ਸੁਮਿਤ ਚੰਦਾ, ਪ੍ਰਵੀਨ ਭਾਟੀਆ, ਸਤੀਸ਼ ਗਰੋਵਰ, ਅਭਿਸ਼ੇਕ ਬੰਗਾ ਨੂੰ ਸ਼ਾਮਲ ਕੀਤਾ ਗਿਆ ਹੈ।

ਬੋਧਰਾਜ ਸੀਕਰੀ ਨੇ ਦੱਸਿਆ ਕਿ ਟਰੱਸਟ ਵੱਲੋਂ ਹਰਿਦੁਆਰ ਰਿਸ਼ੀਕੇਸ਼ ਵਿਖੇ ਵਿਸ਼ਾਲ ਰਾਸ਼ਟਰੀ ਯਾਦਗਾਰ ਅਤੇ ਅਤਿ-ਆਧੁਨਿਕ ਅਜਾਇਬ ਘਰ ਬਣਾਏਗਾ। ਟਰੱਸਟ ਨਾ ਸਿਰਫ਼ ਉਸ ਸਮੇਂ ਦੇ ਦਰਦ ਨੂੰ ਯਾਦ ਕਰੇਗਾ, ਸਗੋਂ ਇੱਕ ਵਿਸ਼ਾਲ ਰਾਸ਼ਟਰੀ ਯਾਦਗਾਰ ਅਤੇ ਅਤਿ-ਆਧੁਨਿਕ ਅਜਾਇਬ ਘਰ ਵੀ ਬਣਾਏਗਾ ਤਾਂ ਜੋ ਨਵੀਂ ਪੀੜ੍ਹੀ ਨੂੰ ਭਾਰਤੀ ਧਰਤੀ ਦੇ ਉਸ ਡੂੰਘੇ ਜ਼ਖ਼ਮ ਨਾਲ ਜਾਣੂ ਕਰਵਾਇਆ ਜਾ ਸਕੇ। ਇਸ ਯਾਦਗਾਰ ਵਿੱਚ ਭਗਵਾਨ ਰਾਮ, ਅਰੂਟ ਮਹਾਰਾਜ, ਮਾਤਾ ਹਿੰਗਲਾਜ, ਮਹਾਰਿਸ਼ੀ ਕਸ਼ਯਪ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ ਸਮੇਤ ਹੋਰ ਸਮਾਜ ਦੇ ਚਿੱਤਰ ਪ੍ਰਦਰਸ਼ਿਤ ਕੀਤੇ ਜਾਣਗੇ। ਪ੍ਰਸਤਾਵਿਤ ਅਜਾਇਬ ਘਰ ਵਿੱਚ ਹੌਰਰ ਗੈਲਰੀ ਅਤੇ ਵਿਸਥਾਪਨ ਕੋਰੀਡੋਰ ਵੀ ਸ਼ਾਮਲ ਹੋਵੇਗਾ, ਜਿੱਥੇ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਦ੍ਰਿਸ਼ਾਂ ਨੂੰ ਦਰਸਾਇਆ ਜਾਵੇਗਾ।

ਸੀਕਰੀ ਅਨੁਸਾਰ ਸੁਭਾਸ਼ ਅਰੋੜਾ, ਹਰਿੰਦਰ ਹੋਰਾ, ਸੰਜੀਵ ਕੁਮਾਰ, ਓਮਪ੍ਰਕਾਸ਼ ਕਥੂਰੀਆ, ਦੀਪ ਕਾਲੜਾ, ਚੰਦਰ ਸ਼ੇਖਰ ਤਨੇਜਾ, ਵਿਕਾਸ ਕਪੂਰ ਨੇ ਟਰੱਸਟ ਦੇ ਮੈਂਬਰ ਬਣਨ ਲਈ ਸਹਿਮਤੀ ਦਿੱਤੀ ਹੈ। ਰਿਸ਼ੀਕੇਸ਼ ਸਥਿਤ ਪਰਮਾਰਥ ਨਿਕੇਤਨ ਆਸ਼ਰਮ ਦੇ ਪ੍ਰਮੁੱਖ ਅਧਿਆਤਮਿਕ ਗੁਰੂ ਸਵਾਮੀ ਚਿਦਾਨੰਦ ਸਰਸਵਤੀ ਮੁਨੀਜੀ, ਰਿਸ਼ੀ ਚੈਤੰਨਿਆ ਆਸ਼ਰਮ ਗਨੌਰ ਦੀ ਸੰਸਥਾਪਕ ਆਨੰਦਮੂਰਤੀ ਗੁਰੂ ਮਾਂ,
ਰੋਹਤਕ ਜ਼ਿਲ੍ਹੇ ਦੇ ਕਲਾਨੌਰ ਵਿਖੇ ਸਥਿਤ ਪ੍ਰਸਿੱਧ ਗੱਦੀ ਟਿਕਾਣਾ ਸਤੀ ਭਾਈ ਸਾਈਂ ਦਾਸ ਜੀ ਦੇ 108 ਮਹੰਤ ਰਾਮ ਸੁਖਦਾਸ ਜੀ ਮਹਾਰਾਜ ਨੂੰ ਟਰੱਸਟ ਦਾ ਮੁੱਖ ਸਰਪ੍ਰਸਤ ਅਤੇ ਰੱਖਿਅਕ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਅਸਾਮ ਦੇ ਸਾਬਕਾ ਰਾਜਪਾਲ ਪ੍ਰੋਫੈਸਰ ਜਗਦੀਸ਼ ਮੁਖੀ, ਸੇਵਾਮੁਕਤ ਆਈਏਐਸ ਸੁਰੀਨਾ ਰਾਜਨ ਕੁਮਾਰ, ਸੇਵਾਮੁਕਤ ਆਈਏਐਸ ਮੁਕੇਸ਼ ਆਹੂਜਾ, ਸੇਵਾਮੁਕਤ ਵਾਈਸ ਚਾਂਸਲਰ ਡਾ. ਅਸ਼ੋਕ ਦਿਵਾਕਰ, ਸੇਵਾਮੁਕਤ ਵਾਈਸ ਚਾਂਸਲਰ ਡਾ. ਮਾਰਕੰਡੇ ਆਹੂਜਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Have something to say? Post your comment
ਹਰਿਆਣਾ ਦੀਆਂ ਮਹਿਲਾ ਉੱਦਮੀ ਅਤੇ ਸੈਲਫ ਹੈਲਪ ਗਰੁੱਪ ਚੰਡੀਗੜ੍ਹ ’ਚ ਪ੍ਰਤਿਭਾ ਦਾ ਕਰਨਗੇ ਪ੍ਰਦਰਸ਼ਨ

: ਹਰਿਆਣਾ ਦੀਆਂ ਮਹਿਲਾ ਉੱਦਮੀ ਅਤੇ ਸੈਲਫ ਹੈਲਪ ਗਰੁੱਪ ਚੰਡੀਗੜ੍ਹ ’ਚ ਪ੍ਰਤਿਭਾ ਦਾ ਕਰਨਗੇ ਪ੍ਰਦਰਸ਼ਨ

ਗੁਰੂਗ੍ਰਾਮ: ਪੰਜਾਬੀ ਬਿਰਾਦਰੀ ਮਹਾਸਭਾ ਅਤੇ ਕਲਿਆਣੀ ਹਸਪਤਾਲ ਵੱਲੋਂ ਲਗਾਇਆ ਗਿਆ ਸਿਹਤ ਜਾਂਚ ਕੈਂਪ

: ਗੁਰੂਗ੍ਰਾਮ: ਪੰਜਾਬੀ ਬਿਰਾਦਰੀ ਮਹਾਸਭਾ ਅਤੇ ਕਲਿਆਣੀ ਹਸਪਤਾਲ ਵੱਲੋਂ ਲਗਾਇਆ ਗਿਆ ਸਿਹਤ ਜਾਂਚ ਕੈਂਪ

ਅਗਰਵਾਲ ਸਮਾਜ ਦਾ ਇਤਿਹਾਸ ਗੌਰਵ ਅਤੇ ਗਰਿਮਾ ਨਾਲ ਭਰਪੂਰ:ਨਾਇਬ ਸਿੰਘ ਸੈਣੀ

: ਅਗਰਵਾਲ ਸਮਾਜ ਦਾ ਇਤਿਹਾਸ ਗੌਰਵ ਅਤੇ ਗਰਿਮਾ ਨਾਲ ਭਰਪੂਰ:ਨਾਇਬ ਸਿੰਘ ਸੈਣੀ

ਪੀਐਚਡੀ ਚੈਂਬਰ ਦੇ ਵਫ਼ਦ ਨੇ ਹਰਿਆਣਾ ਦੇ ਰਾਜਪਾਲ ਅਸੀਮ ਘੋਸ਼ ਨੂੰ ਦਿੱਤਾ ਪਾਈਟੈਕਸ-2025 ਲਈ ਸੱਦਾ

: ਪੀਐਚਡੀ ਚੈਂਬਰ ਦੇ ਵਫ਼ਦ ਨੇ ਹਰਿਆਣਾ ਦੇ ਰਾਜਪਾਲ ਅਸੀਮ ਘੋਸ਼ ਨੂੰ ਦਿੱਤਾ ਪਾਈਟੈਕਸ-2025 ਲਈ ਸੱਦਾ

ਪੀਜੀਆਈ ਦਾ ਰੋਗੀਆਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਸਾਰਥੀ ਪਰਿਯੋਜਨਾ ਸ਼ਲਾਘਾਯੋਗ - ਮੁੱਖ ਸਕੱਤਰ, ਹਰਿਆਣਾ

: ਪੀਜੀਆਈ ਦਾ ਰੋਗੀਆਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਸਾਰਥੀ ਪਰਿਯੋਜਨਾ ਸ਼ਲਾਘਾਯੋਗ - ਮੁੱਖ ਸਕੱਤਰ, ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ  ਗਾਂ ਸੇਵਾ ਸਨਮਾਨ ਸਮਾਰੋਹ ਵਿਚ ਕੀਤੀ ਸ਼ਿਰਕਤ

: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ  ਗਾਂ ਸੇਵਾ ਸਨਮਾਨ ਸਮਾਰੋਹ ਵਿਚ ਕੀਤੀ ਸ਼ਿਰਕਤ

ਸੂਬੇ ਦੇ ਲੋਕਾਂ ਨੂੰ ਵਾਇਰਸ ਤੋਂ ਚਿੰਤਾ ਕਰਨ ਦੀ ਜਰੂਰਤ ਨਹੀਂ - ਕੁਮਾਰੀ ਆਰਤੀ ਸਿੰਘ ਰਾਓ

: ਸੂਬੇ ਦੇ ਲੋਕਾਂ ਨੂੰ ਵਾਇਰਸ ਤੋਂ ਚਿੰਤਾ ਕਰਨ ਦੀ ਜਰੂਰਤ ਨਹੀਂ - ਕੁਮਾਰੀ ਆਰਤੀ ਸਿੰਘ ਰਾਓ

ਨਵੇਂ ਚੋਣ ਕੀਤੇ ਪਟਵਾਰੀਆਂ ਦੀ ਸਿਖਲਾਈ ਸਮੇਂ ਡੇਢ ਸਾਲ ਦੀ ਥਾਂ ਹੋਵੇਗਾ ਇਕ ਸਾਲ, ਸਿਖਲਾਈ ਸਮੇਂ ਵੀ ਸੇਵਾ ਵਿਚ ਹੋਵੇਗਾ ਸ਼ਾਮਿਲ

: ਨਵੇਂ ਚੋਣ ਕੀਤੇ ਪਟਵਾਰੀਆਂ ਦੀ ਸਿਖਲਾਈ ਸਮੇਂ ਡੇਢ ਸਾਲ ਦੀ ਥਾਂ ਹੋਵੇਗਾ ਇਕ ਸਾਲ, ਸਿਖਲਾਈ ਸਮੇਂ ਵੀ ਸੇਵਾ ਵਿਚ ਹੋਵੇਗਾ ਸ਼ਾਮਿਲ

ਕੁਰੂਕਸ਼ੇਤਰ ਯੁਨੀਵਰਸਿਟੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ

: ਕੁਰੂਕਸ਼ੇਤਰ ਯੁਨੀਵਰਸਿਟੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ

ਰਾਜਪਾਲ ਬੰਡਾਰੂ ਦੱਤਾਤੇ੍ਰਅ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਸ਼ਰਧਾਂਜਲੀ ਅਰਪਿਤ ਕੀਤੀ

: ਰਾਜਪਾਲ ਬੰਡਾਰੂ ਦੱਤਾਤੇ੍ਰਅ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਸ਼ਰਧਾਂਜਲੀ ਅਰਪਿਤ ਕੀਤੀ

X