Saturday, 17 October 2026
BREAKING
• ਜਾਗਰੂਕਤਾ ਪ੍ਰੋਗਰਾਮ ’ਚ ਐਮ.ਐਸ.ਐਮ.ਈ. ਦੀ ਉਤਪਾਦਕਤਾ ਵਧਾਉਣ ਲਈ ਸਰਕਾਰੀ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ • ਦਿੱਗਜਾਂ ਨਾਲ ਮੁਲਾਕਾਤ ਨੇ ਹਲਕਾ ਉੱਤਰੀ ਵਿੱਚ ਅਕਸ਼ੈ ਸ਼ਰਮਾ ਲਈ ਬਦਲੇ ਸਿਆਸੀ ਸਮੀਕਰਨ • ਆਰਕਸਪਾਇਰ ’ਚ ਭਵਿੱਖ ਦੇ ਆਰਕੀਟੈਕਟਾਂ ਨੇ ਰੇਲਵੇ ਪਲੇਟਫਾਰਮਾਂ ਨੂੰ ਕੀਤਾ ਰੀ-ਡਿਜ਼ਾਈਨ • ਪੀਐਚਡੀਸੀਸੀਆਈ ਨੇ ਕੀਤਾ ਯੰਗ ਆਰਕੀਟੈਕਟ ਫੋਰਮ ਦਾ ਗਠਨ • ਵਿਕਸਤ ਭਾਰਤ-2047 ਦੇ ਨਿਰਮਾਣ ਵਿੱਚ ਆਰਕੀਟੈਕਟਸ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸਿੰਘ ਸੰਧੂ • ਪੰਜਾਬ ’ਚ 100 ਕਿਲੋਮੀਟਰ ਚੱਲ ਕੇ ਹੈਰੀਟੇਜ਼ ਆਰਕੀਟੈਕਚਰ ’ਤੇ ਖੋਜ ਕਰਨਗੇ ਬੰਗਲੁਰੂ ਦੀ ਆਰਕੀਟੈਕਟ ਗੀਤਾ ਬਾਲਕ੍ਰਿਸ਼ਨਨ • 21 ਵਿਧਾਨ ਸਭਾ ਹਲਕਿਆਂ ਦੇ ਨੌਜਵਾਨਾਂ ਨਾਲ ਅਕਸ਼ੈ ਸ਼ਰਮਾ ਰਾਹੀਂ ਭਾਜਪਾ ਹੋਵੇਗਾ ਸੰਪਰਕ • ਪੀ.ਯੂ. (PU) ਦੀ ਜਿੱਤ ਪੰਜਾਬ ਦੇ ਨੌਜਵਾਨਾਂ ਵੱਲੋਂ ਭਾਜਪਾ ਨੂੰ ਸਪੱਸ਼ਟ ਸਮਰਥਨ ਦਾ ਸੰਕੇਤ  • ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦਾ ਸ਼ਾਨਦਾਰ ਉਦਘਾਟਨ, ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ • ਐਨ.ਸੀ.ਐਲ.ਟੀ. ਦਾ ਕੰਮ ਰਾਸ਼ਟਰ ਦੀ ਸੇਵਾ ਦੇ ਬਰਾਬਰ : ਜਸਟਿਸ ਅਨੁਪਿੰਦਰ ਸਿੰਘ ਗਰੇਵਾਲ

ਹਰਿਆਣਾ

ਅਗਰਵਾਲ ਸਮਾਜ ਦਾ ਇਤਿਹਾਸ ਗੌਰਵ ਅਤੇ ਗਰਿਮਾ ਨਾਲ ਭਰਪੂਰ:ਨਾਇਬ ਸਿੰਘ ਸੈਣੀ

Updated on Sunday, May 17, 2026 20:43 PM IST

ਚੰਡੀਗੜ੍ਹ, 17 ਮਈ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਪਾਰ, ਉਦਯੋਗ ਨੂੰ ਨਵੀਂ ਤਾਕਤ ਮਿਲੀ ਹੈ। ਡਿਜੀਟਲ ਇੰਡੀਆ, ਸਟਾਰਟਅੱਪ, ਜੀ.ਐਸ.ਟੀ. ਅਤੇ ਆਤਮਨਿਰਭਰ ਭਾਰਤ ਵਰਗੀਆਂ ਯੋਜਨਾਵਾਂ ਨੇ ਵਪਾਰੀ ਵਰਗ ਨੂੰ ਨਵੀਂ ਪਛਾਣ ਅਤੇ ਅਵਸਰ ਪ੍ਰਦਾਨ ਕੀਤੇ ਹਨ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਚੰਡੀਗੜ੍ਹ ਵਿੱਚ ਅਗਰਵਾਲ ਸਥਾਪਨਾ ਦਿਵਸ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਗਰਵਾਲ ਸਮਾਜ ਦੇ ਸਥਾਪਨਾ ਦਿਵਸ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ
ਬੁੱਧੀਮਤਾ, ਵਪਾਰਕ ਹੁਨਰ ਅਤੇ ਸਮਾਜ ਸੇਵਾ ਵਿੱਚ ਅਗਰਵਾਲ ਸਮਾਜ ਦਾ ਕੋਈ ਸਾਨੀ ਨਹੀਂ
ਅਗਰਵਾਲ ਸਮਾਜ ਨੇ ਹਰ ਦੌਰ ਵਿੱਚ ਰਾਸ਼ਟਰਹਿੱਤ ਅਤੇ ਸਮਾਜ ਸੇਵਾ ਨੂੰ ਰੱਖਿਆ ਸਰਵਉੱਚ

 

ਮੁੱਖ ਮੰਤਰੀ ਨੇ ਕਿਹਾ ਕਿ ਅਗਰਵਾਲ ਸਮਾਜ ਦਾ ਬੁੱਧੀਮਤਾ, ਵਪਾਰਕ ਹੁਨਰ ਅਤੇ ਸਮਾਜ ਸੇਵਾ ਵਿੱਚ ਕੋਈ ਸਾਨੀ ਨਹੀਂ ਹੈ। ਮਹਾਰਾਜਾ ਅਗਰਸੈਨ ਦੇ ਦਿਖਾਏ ਸਮਾਜਿਕ ਸਦਭਾਵਨਾ ਦੇ ਸਿਧਾਂਤ ਅੱਜ ਵੀ ਪ੍ਰਾਸੰਗਿਕ ਅਤੇ ਪ੍ਰੇਰਨਾਦਾਇਕ ਹਨ। ਉਨ੍ਹਾਂ ਕਿਹਾ ਕਿ ਸਮਾਜ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਜਮਨਾ ਲਾਲ ਅਤੇ ਲਾਲਾ ਲਾਜਪਤ ਰਾਏ ਦੇ ਰਾਸ਼ਟਰਪ੍ਰੇਮ ਨੂੰ ਜਦੋਂ ਵੀ ਯਾਦ ਕਰਦੇ ਹਾਂ, ਤਾਂ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਉਨ੍ਹਾਂ ਨੇ ਰਾਸ਼ਟਰ ਪ੍ਰੇਮ ਨੂੰ ਹਮੇਸ਼ਾ ਸਰਵਉੱਚ ਰੱਖਿਆ।

ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਨੇ ਇੱਕ ਰੁਪਿਆ, ਇੱਕ ਇੱਟ ਦੇ ਸੰਦੇਸ਼ ਨਾਲ ਸਮਾਜ ਨੂੰ ਸਹਿਯੋਗ, ਸਮਾਨਤਾ ਅਤੇ ਆਤਮਨਿਰਭਰਤਾ ਦਾ ਮਾਰਗ ਦਿਖਾਇਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀ 'ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ ਅਤੇ ਸਭਕਾ ਪ੍ਰਯਾਸ' ਨੂੰ ਅਪਣਾਇਆ ਹੈ ਅਤੇ ਉਨ੍ਹਾਂ ਦੇ ਦਿਖਾਏ ਮਾਰਗ 'ਤੇ ਚੱਲ ਕੇ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸੁਸ਼ਾਸਨ ਅਤੇ ਵਿਕਾਸ 'ਤੇ ਅਧਾਰਤ ਹੈ ਅਤੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹੈ। ਭਾਰਤ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ ਅਤੇ ਅੱਜ ਦੇਸ਼ ਵਿੱਚ ਪੂਰਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਅਗਰਵਾਲ ਸਮਾਜ ਦਾ ਇਤਿਹਾਸ ਗੌਰਵ ਅਤੇ ਗਰਿਮਾ ਨਾਲ ਭਰਪੂਰ ਰਿਹਾ ਹੈ। ਅਗਰਸੈਨ ਮਹਾਰਾਜ ਦੇ ਵੰਸ਼ਜਾਂ ਨੇ ਸਮਾਜ ਵਿੱਚ ਸਮਾਨਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ।

ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਡਬਲ ਇੰਜਣ ਦੀ ਸਰਕਾਰ ਵਿੱਚ ਉਦਯੋਗ, ਵਪਾਰ ਨੂੰ ਮਜ਼ਬੂਤ ਕਰਨ ਲਈ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼ ਦੀ ਅਰਥਵਿਵਸਥਾ ਵਿੱਚ ਹਰਿਆਣਾ ਦੀ ਹਿੱਸੇਦਾਰੀ ਹੋਰ ਵੱਧ ਸਕੇ। ਉਨ੍ਹਾਂ ਕਿਹਾ ਕਿ ਹਰਿਆਣਾ ਪ੍ਰਧਾਨ ਮੰਤਰੀ ਦੇ ਭਾਰਤ ਵਿਜ਼ਨ 2047 ਦੇ ਟੀਚੇ ਦੇ ਅਨੁਕੂਲ ਕੰਮ ਕਰ ਰਿਹਾ ਹੈ। ਇਸ ਵਿੱਚ ਦੇਸ਼ ਦੀ ਅਰਥਵਿਵਸਥਾ ਨੂੰ ਇੱਕ ਟ੍ਰਿਲੀਅਨ ਡਾਲਰ ਕਰਨ ਅਤੇ 50 ਲੱਖ ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਵਿੱਚ ਤਕਨਾਲੋਜੀ ਇਨੋਵੇਸ਼ਨ ਨੂੰ ਵਧਾਉਣ ਲਈ ਡਿਪਾਰਟਮੈਂਟ ਆਫ਼ ਫਿਊਚਰ ਦਾ ਗਠਨ ਕੀਤਾ ਗਿਆ ਹੈ। ਇਸੇ ਦੇ ਨਾਲ ਨਵੀਂ ਸਟਾਰਟਅੱਪ ਨੀਤੀ ਵਿਕਸਿਤ ਕੀਤੀ ਗਈ ਹੈ। ਇਸ ਵਿੱਚ ਸਟਾਰਟਅੱਪ ਨੂੰ ਬਿਹਤਰ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਸਟਾਰਟਅੱਪ ਦੇ ਮਾਮਲੇ ਵਿੱਚ ਹਰਿਆਣਾ ਦੇਸ਼ ਵਿੱਚ ਚੌਥੇ ਸਥਾਨ 'ਤੇ ਹੈ। ਖੋਜ ਅਤੇ ਵਿਕਾਸ (ਆਰ ਐਂਡ ਡੀ) ਨੂੰ ਉਤਸ਼ਾਹਿਤ ਕਰਨ ਲਈ 2000 ਕਰੋੜ ਰੁਪਏ ਨਾਲ 'ਫੰਡਸ ਆਫ਼ ਫੰਡ' ਬਣਾਉਣ ਦਾ ਕਾਰਜ ਕੀਤਾ ਹੈ।

ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ 'ਈਜ਼ ਆਫ਼ ਡੂਇੰਗ ਬਿਜ਼ਨਸ' ਦਾ ਈਕੋ ਸਿਸਟਮ ਬਣਾਇਆ ਹੈ, ਰਾਜ ਵਿੱਚ ਮਿਨੀ ਕਲਸਟਰ ਯੋਜਨਾ ਦੇ ਤਹਿਤ 48 ਐਮ.ਐਸ.ਐਮ.ਈ. ਦੀਆਂ 170 ਕਰੋੜ ਦੀਆਂ ਯੋਜਨਾਵਾਂ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਯਤਨਾਂ ਨਾਲ 8000 ਤੋਂ ਵੱਧ ਐਮ.ਐਸ.ਐਮ.ਈ. ਲਾਭਾਂਵਿਤ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਪੱਛਮੀ ਬੰਗਾਲ, ਅਸਾਮ, ਪੁਡੂਚੇਰੀ ਵਿੱਚ ਸਪਸ਼ਟ ਬਹੁਮਤ ਨਾਲ ਭਾਜਪਾ ਦੀਆਂ ਸਰਕਾਰਾਂ ਬਣੀਆਂ ਹਨ। ਜਿਸਦਾ ਸਾਰਾ ਸਿਹਰਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਮਜ਼ਬੂਤ ਅਗਵਾਈ ਨੂੰ ਜਾਂਦਾ ਹੈ। ਹਰਿਆਣਾ ਦੀਆਂ ਨਗਰ ਸੰਸਥਾਵਾਂ ਵਿੱਚ ਵੀ ਇੱਕਤਰਫ਼ਾ ਜਨਤਾ ਦਾ ਆਸ਼ੀਰਵਾਦ ਮਿਲਿਆ ਹੈ, ਜੋ ਸਰਕਾਰ ਦੇ ਵਿਕਾਸ ਕਾਰਜਾਂ, ਸੋਚ ਅਤੇ ਕਾਰਜਸ਼ੈਲੀ ਨੂੰ ਮਜ਼ਬੂਤੀ ਦਿੰਦਾ ਹੈ।

ਇਸ ਅਵਸਰ 'ਤੇ ਸਾਬਕਾ ਮੰਤਰੀ ਅਸੀਮ ਗੋਇਲ, ਪੰਚਕੂਲਾ ਦੇ ਮੇਅਰ ਸ਼ਿਆਮ ਲਾਲ ਬੰਸਲ, ਸੰਪੂਰਨਾਨੰਦ ਮਹਾਰਾਜ, ਪੰਡਿਤ ਵਿਜੇ ਸ਼ੰਕਰ ਮਹਿਤਾ, ਵਿਹਿਪ ਮਹਾਂਮੰਤਰੀ ਸੁਰੇਸ਼ ਜੈਨ, ਨਰੇਸ਼ ਸੇਰਣ, ਜਗਮੋਹਨ ਗਰਗ, ਪ੍ਰਦੀਪ ਗੋਇਲ, ਪ੍ਰਦੀਪ ਬੰਸਲ, ਆਨੰਦ ਸਿੰਗਲਾ, ਸੁਨੀਲ ਮਿੱਤਲ, ਓਮਪ੍ਰਕਾਸ਼ ਦੇਵੀਨਗਰ ਸਮੇਤ ਭਾਰੀ ਗਿਣਤੀ ਵਿੱਚ ਅਗਰਵਾਲ ਸਮਾਜ ਦੇ ਮਾਣਯੋਗ ਵਿਅਕਤੀ ਮੌਜੂਦ ਸਨ।

Have something to say? Post your comment
ਹਰਿਆਣਾ ਦੀਆਂ ਮਹਿਲਾ ਉੱਦਮੀ ਅਤੇ ਸੈਲਫ ਹੈਲਪ ਗਰੁੱਪ ਚੰਡੀਗੜ੍ਹ ’ਚ ਪ੍ਰਤਿਭਾ ਦਾ ਕਰਨਗੇ ਪ੍ਰਦਰਸ਼ਨ

: ਹਰਿਆਣਾ ਦੀਆਂ ਮਹਿਲਾ ਉੱਦਮੀ ਅਤੇ ਸੈਲਫ ਹੈਲਪ ਗਰੁੱਪ ਚੰਡੀਗੜ੍ਹ ’ਚ ਪ੍ਰਤਿਭਾ ਦਾ ਕਰਨਗੇ ਪ੍ਰਦਰਸ਼ਨ

ਗੁਰੂਗ੍ਰਾਮ: ਪੰਜਾਬੀ ਬਿਰਾਦਰੀ ਮਹਾਸਭਾ ਅਤੇ ਕਲਿਆਣੀ ਹਸਪਤਾਲ ਵੱਲੋਂ ਲਗਾਇਆ ਗਿਆ ਸਿਹਤ ਜਾਂਚ ਕੈਂਪ

: ਗੁਰੂਗ੍ਰਾਮ: ਪੰਜਾਬੀ ਬਿਰਾਦਰੀ ਮਹਾਸਭਾ ਅਤੇ ਕਲਿਆਣੀ ਹਸਪਤਾਲ ਵੱਲੋਂ ਲਗਾਇਆ ਗਿਆ ਸਿਹਤ ਜਾਂਚ ਕੈਂਪ

ਵੰਡ ਦੀ ਭਿਆਨਕਤਾ ਝੱਲਣ ਵਾਲਿਆਂ ਦੀ ਯਾਦ ਵਿੱਚ ਬਣਾਈ ਜਾਵੇਗੀ ਯਾਦਗਾਰ

: ਵੰਡ ਦੀ ਭਿਆਨਕਤਾ ਝੱਲਣ ਵਾਲਿਆਂ ਦੀ ਯਾਦ ਵਿੱਚ ਬਣਾਈ ਜਾਵੇਗੀ ਯਾਦਗਾਰ

ਪੀਐਚਡੀ ਚੈਂਬਰ ਦੇ ਵਫ਼ਦ ਨੇ ਹਰਿਆਣਾ ਦੇ ਰਾਜਪਾਲ ਅਸੀਮ ਘੋਸ਼ ਨੂੰ ਦਿੱਤਾ ਪਾਈਟੈਕਸ-2025 ਲਈ ਸੱਦਾ

: ਪੀਐਚਡੀ ਚੈਂਬਰ ਦੇ ਵਫ਼ਦ ਨੇ ਹਰਿਆਣਾ ਦੇ ਰਾਜਪਾਲ ਅਸੀਮ ਘੋਸ਼ ਨੂੰ ਦਿੱਤਾ ਪਾਈਟੈਕਸ-2025 ਲਈ ਸੱਦਾ

ਪੀਜੀਆਈ ਦਾ ਰੋਗੀਆਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਸਾਰਥੀ ਪਰਿਯੋਜਨਾ ਸ਼ਲਾਘਾਯੋਗ - ਮੁੱਖ ਸਕੱਤਰ, ਹਰਿਆਣਾ

: ਪੀਜੀਆਈ ਦਾ ਰੋਗੀਆਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਸਾਰਥੀ ਪਰਿਯੋਜਨਾ ਸ਼ਲਾਘਾਯੋਗ - ਮੁੱਖ ਸਕੱਤਰ, ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ  ਗਾਂ ਸੇਵਾ ਸਨਮਾਨ ਸਮਾਰੋਹ ਵਿਚ ਕੀਤੀ ਸ਼ਿਰਕਤ

: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ  ਗਾਂ ਸੇਵਾ ਸਨਮਾਨ ਸਮਾਰੋਹ ਵਿਚ ਕੀਤੀ ਸ਼ਿਰਕਤ

ਸੂਬੇ ਦੇ ਲੋਕਾਂ ਨੂੰ ਵਾਇਰਸ ਤੋਂ ਚਿੰਤਾ ਕਰਨ ਦੀ ਜਰੂਰਤ ਨਹੀਂ - ਕੁਮਾਰੀ ਆਰਤੀ ਸਿੰਘ ਰਾਓ

: ਸੂਬੇ ਦੇ ਲੋਕਾਂ ਨੂੰ ਵਾਇਰਸ ਤੋਂ ਚਿੰਤਾ ਕਰਨ ਦੀ ਜਰੂਰਤ ਨਹੀਂ - ਕੁਮਾਰੀ ਆਰਤੀ ਸਿੰਘ ਰਾਓ

ਨਵੇਂ ਚੋਣ ਕੀਤੇ ਪਟਵਾਰੀਆਂ ਦੀ ਸਿਖਲਾਈ ਸਮੇਂ ਡੇਢ ਸਾਲ ਦੀ ਥਾਂ ਹੋਵੇਗਾ ਇਕ ਸਾਲ, ਸਿਖਲਾਈ ਸਮੇਂ ਵੀ ਸੇਵਾ ਵਿਚ ਹੋਵੇਗਾ ਸ਼ਾਮਿਲ

: ਨਵੇਂ ਚੋਣ ਕੀਤੇ ਪਟਵਾਰੀਆਂ ਦੀ ਸਿਖਲਾਈ ਸਮੇਂ ਡੇਢ ਸਾਲ ਦੀ ਥਾਂ ਹੋਵੇਗਾ ਇਕ ਸਾਲ, ਸਿਖਲਾਈ ਸਮੇਂ ਵੀ ਸੇਵਾ ਵਿਚ ਹੋਵੇਗਾ ਸ਼ਾਮਿਲ

ਕੁਰੂਕਸ਼ੇਤਰ ਯੁਨੀਵਰਸਿਟੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ

: ਕੁਰੂਕਸ਼ੇਤਰ ਯੁਨੀਵਰਸਿਟੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ

ਰਾਜਪਾਲ ਬੰਡਾਰੂ ਦੱਤਾਤੇ੍ਰਅ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਸ਼ਰਧਾਂਜਲੀ ਅਰਪਿਤ ਕੀਤੀ

: ਰਾਜਪਾਲ ਬੰਡਾਰੂ ਦੱਤਾਤੇ੍ਰਅ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਸ਼ਰਧਾਂਜਲੀ ਅਰਪਿਤ ਕੀਤੀ

X