ਚੰਡੀਗੜ੍ਹ। ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਤੋਂ ਟੀਬੀ ਨੂੰ ਖਤਮ ਕਰਨ ਲਈ 25 ਮਾਰਚ, 2025 ਤੱਕ ਮੁਹਿੰਮ ਚੱਲੇਗੀ ਅਤੇ ਦਸੰਬਰ 2025 ਤੱਕ ਇਕ ਸਾਲ ਵਿਚ ਟੀਬੀ ਦੇ ਖਾਤਮੇ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਲੋਕਾਂ ਨੂੰ ਟੀਬੀ ਖਾਤਮਾ ਮੁਹਿੰਮ ਵਿਚ ਸਹਿਯੋਗ ਲਈ ਅਪੀਲ ਕੀਤੀ।
25 ਮਾਰਚ 2025 ਤੱਕ ਚੱਲੇਗਾ ਟੀਬੀ ਖਾਤਮਾ ਮੁਹਿੰਮ
ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦੇ ਨਾਲ ਮੁਹਿੰਮ ਵਿਚ ਸਹਿਯੋਗ ਲਈ ਕੀਤੀ ਅਪੀਲ
ਕੁਮਾਰੀ ਆਰਤੀ ਸਿੰਘ ਰਾਓ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 100 ਦਿਨਾਂ ਟੀਬੀ ਖਾਤਮਾ ਮੁਹਿੰਮ ਸੂਬਾ ਪੱਧਰ 'ਤੇ 7 ਦਸੰਬਰ, 2024 ਤੋਂ ਸ਼ੁਰੂ ਹੋਈ ਸੀ। ਹਰਿਆਣਾ ਸਰਕਾਰ ਨੇ ਦਸੰਬਰ 2025 ਤੱਕ ਟੀਬੀ ਨੂੰ ਸੂਬੇ ਤੋਂ ਖਤਮ ਕਰਨ ਦਾ ਟੀਚਾ ਬਣਾਇਆ ਹੈ। ਉਨ੍ਹਾਂ ਨੇ ਦਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀ ਟੀਮ ਹਰੇਕ ਜਿਲ੍ਹਾ ਵਿਚ ਜਿਲ੍ਹਾ ਜੇਲ੍ਹ ਤੋਂ ਲੈ ਕੇ ਹਰ ਸ਼ਹਿਰ ਤੇ ਪਿੰਡ ਵਿਚ ਜਾ ਕੇ ਟੀਬੀ ਮਰੀਜਾਂ ਦੀ ਪਹਿਚਾਣ ਕਰ ਰਹੀ ਹੈ। ਇਸ ਵਿਚ ਟੀਬੀ ਯੁਕਤ ਪਾਏ ਜਾਣ ਵਾਲੇ ਮਰੀਜਾਂ ਨੂੰ ਸਰਕਾਰ ਦੀ ਯੋਜਨਾ ਤਹਿਤ ਜਾਂਚ ਅਤੇ ਦਵਾਈਆਂ ਮੁਫਤ ਵਿਚ ਉਪਲਬਧ ਕਰਵਾਈ ਜਾ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਟੀਬੀ ਮੁਕਤ ਹਰਿਆਣਾ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਿਹਤ ਵਿਭਾਗ ਜੁਟਿਆ ਹੋਇਆ ਹੈ। ਉਨ੍ਹਾਂ ਨੇ ਰਾਜ ਦੇ ਮੈਡੀਕਲ ਅਧਿਕਾਰੀਆਂ ਨੂੰ ਵੀ ਕਿਹਾ ਕਿ ਸਾਰੇ ਮੈਡੀਕਲ ਅਧਿਕਾਰੀ ਇਸ ਮੁਹਿੰਮ ਨੂੰ ਸਿਰਫ ਇਕ ਡਿਊਟੀ ਨਾ ਸਮਝਦੇ ਹੋਏ ਪੂਰੀ ਪ੍ਰਤੀਬੱਧਤਾ ਦੇ ਨਾਲ ਕੰਮ ਕਰਨ।
ਉਨ੍ਹਾਂ ਨੇ ਦਸਿਆ ਕਿ ਨਿਕਸ਼ੈ ਪੋਸ਼ਣ ਯੋਜਨਾ ਤਹਿਤ ਟੀਬੀ ਦੇ ਮਰੀਜਾਂ ਨੂੰ ਸਰਕਾਰ ਇਲਾਜ ਚੱਲਣ ਤੱਕ ਪ੍ਰਤੀਮਹੀਨਾ 1000 ਰੁਪਏ ਪ੍ਰੋਤਸਾਹਨ ਰਕਮ ਵੀ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਡਾਕਟਰ ਨਾਗਰਿਕਾਂ ਨੂੰ ਨਿਕਸ਼ੈ ਮਿੱਤਰ ਬਨਾਉਣ ਲਈ ਵੀ ਪ੍ਰੋਤਸਾਹਿਤ ਕਰ ਅਤੇ ਉਨ੍ਹਾਂ ਨੂੰ ਨਿਕਸ਼ੈ ਪੋਰਟਲ ਦੇ ਬਾਰੇ ਵਿਚ ਜਾਣਕਾਰੀ ਦੇਣ। ਕੁਮਾਰੀ ਆਰਤੀ ਸਿੰਘ ਰਾਓ ਨੇ ਰਾਜ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਪੁਰੇ ਸੂਬੇ ਵਿਚ ਚਲਾਏ ਜਾ ਰਹੇ ਟੀਬੀ ਮੁਕਤ ਮੁਹਿੰਮ ਤਹਿਤ ਸਿਹਤ ਦੀ ਜਾਂਚ ਲਈ ਅੱਗੇ ਆਉਣ।
ਉਨ੍ਹਾਂ ਨੇ ਦਸਿਆ ਕਿ ਟੀਬੀ ਦੇ ਸ਼ੁਰੂਆਤੀ ਲੱਛਣ ਖਾਂਸੀ ਹੈ। ਦੋ ਹਫਤੇ ਤੋਂ ਵੱਧ ਖਾਂਸੀ ਆਉਣਾ, ਵਾਰ-ਵਾਰ ਪਸੀਨਾ ਆਉਣਾ, ਥਕਾਵਟ ਹੋਣਾ, ਵਜਨ ਘਟਨਾ, ਸਾਂਹ ਲੈਣ ਵਿਚ ਪਰੇਸ਼ਾਨੀ ਆਉਣਾ, ਬੁਖਾਰ ਆਉਣਾ ਟੀਬੀ ਦੇ ਮੁੱਖ ਲੱਛਣਾਂ ਵਿਚ ਸ਼ਾਮਿਲ ਹਨ। ਅਜਿਹੇ ਵਿਚ ਨਾਗਰਿਕ ਆਪਣੀ ਸਿਹਤ ਦੀ ਜਾਂਚ ਜਰੂਰ ਕਰਵਾਉਣ ਅਤੇ ਸਿਹਤ ਵਿਭਾਗ ਦੀ ਟੀਮ ਦਾ ਸਹਿਯੋਗ ਕਰਨ। ਸਾਰਿਆਂ ਦੇ ਸਹਿਯੋਗ ਨਾਲ ਹੀ ਅਸੀਂ ਅਗਲੇ ਇੱਕ ਸਾਲ ਵਿਚ ਸੂਬੇ ਤੋਂ ਟੀਬੀ ਨੂੰ ਖਤਮ ਕਰ ਦਵਾਂਗੇ।