ਚੰਡੀਗੜ੍ਹ। ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਅੱਜ ਇੱਥੇ ਪੰਜ ਪ੍ਰਮੁੱਖ ਵਿਭਾਗਾਂ- ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਡੇਅਰੀ, ਸਿਵਲ ਏਵੀਏਸ਼ਨ, ਸਿਹਤ ਅਤੇ ਪਰਿਵਾਰ ਭਲਾਈ ਅਤੇ ਉਰਜਾ ਵਿਭਾਗ ਦੀ, 100 ਕਰੋੜ ਰੁਪਏ ਤੋਂ ਵੱਧ ਲਾਗਤ ਦੀ ਬੁਨਿਆਦੀ ਢਾਂਚੇ ਪੋ੍ਰਜੈਕਟਾਂ ਦੀ ਵਿਆਪਕ ਸਮੀਖਿਆ ਕੀਤੀ। ਸੂਬੇ ਵਿੱਚ 5758 ਕਰੋੜ ਰੁਪਏ ਅੰਦਾਜਾ ਲਾਗਤ ਦੇ ਇਨ੍ਹਾਂ ਪੋ੍ਰਜੈਕਟਾਂ ਦੇ ਪੂਰਾ ਹੋਣ 'ਤੇ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਅਤੇ ਨਾਗਰਿਕਾਂ ਨੂੰ ਸੇਵਾਵਾਂ ਦੀ ਡਿਲੀਵਰੀ ਵਿੱਚ ਵੀ ਸੁਧਾਰ ਹੋਵੇਗਾ।
ਅੱਜ ਜਿਨ੍ਹਾਂ ਪੋ੍ਰਜੈਕਟਾਂ ਦੀ ਸਮੀਖਿਆ ਕੀਤੀ ਗਈ, ਉਨ੍ਹਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ 2939.50 ਕਰੋੜ ਰੁਪਏ ਲਾਗਤ ਦੇ 3 ਪੋ੍ਰਜੈਕਟ, ਪਸ਼ੂ ਪਾਲਨ ਅਤੇ ਡੇਅਰੀ ਵਿਭਾਗ ਦੀ 215.36 ਕਰੋੜ ਰੁਪਏ ਦੇ 2 ਪੋ੍ਰਜੈਕਟ, ਸਿਵਲ ਏਵੀਏਸ਼ਨ ਵਿਭਾਗ ਦੀ 1205 ਕਰੋੜ ਰੁਪਏ ਲਾਗਤ ਦਾ ਇੱਕ ਪੋ੍ਰਜੈਕਟ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ 500 ਕਰੋੜ ਰੁਪਏ ਲਾਗਤ ਦਾ ਇੱਕ ਪੋ੍ਰਜੈਕਟ ਅਤੇ ਊਰਜਾ ਵਿਭਾਗ ਦੇ 898.64 ਕਰੋੜ ਰੁਪਏ ਲਾਗਤ ਦੇ 4 ਪੋ੍ਰਜੈਕਟ ਸ਼ਾਮਲ ਹਨ।
ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ਨਿਰਧਾਰਿਤ ਸਮੇਂ-ਸੀਮਾ ਬਾਅਦ ਪੋ੍ਰਜੈਕਟਾਂ ਵਿੱਚ ਬੇਲੋੜੀ ਦੇਰੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇ ਕੋਈ ਠੇਕੇਦਾਰ ਜਾਂ ਏਜੰਸੀ ਪੋ੍ਰਜੈਕਟ ਨੂੰ ਸਮੇਂ-ਸਿਰ ਪੂਰਾ ਨਹੀਂ ਕਰਦੀ ਤਾਂ ਸਬੰਧਤ ਵਿਭਾਗ ਉਨ੍ਹਾਂ ਦੇ ਵਿਰੁਧ ਤੁਰੰਤ ਕਾਰਵਾਈ ਕਰੇ ਅਤੇ ਪੋ੍ਰਜੈਕਟ ਨੂੰ ਜਲਦ ਪੂਰਾ ਕਰਵਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ। ਇਸ ਦੇ ਇਲਾਵਾ, ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਰੇ ਵਿਭਾਗ ਆਪਣੇ ਪੋ੍ਰਜੈਕਟਾਂ ਦੀ ਤਰੱਕੀ ਪੋਰਟਲ 'ਤੇ ਅੱਪਡੇਟ ਕਰਨਾ ਯਕੀਨੀ ਕਰਨ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਹਿਸਾਰ ਵਿੱਚ ਸਵਰਨ ਜੈਅੰਤੀ ਇਟੰਗਰੇਟਿਡ ਹੱਬ ਦੇ ਦੂਜੇ ਪੜਾਅ ਦਾ ਨਿਰਮਾਣ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਏਅਰਪੋਰਟ ਬਿਲਡਿੰਗ ਅਤੇ ਇਨ੍ਹਾਂ ਨਾਲ ਜੁੜੇ ਬਾਕੀ ਕੰਮ ਵੀ ਜਲਦ ਹੀ ਪੂਰੇ ਹੋ ਜਾਣਗੇ। ਵਰੜਣਯੋਗ ਹੈ ਕਿ ਇਸ ਏਵਇਏਸ਼ਨ ਹੱਬ ਦੇ ਬਣਨ ਵਿੱਚ ਸੂਬੇ ਵਿੱਚ ਏਅਰ ਕਨੈਕਟਿਵੀਟੀ ਮਜ਼ਬੂਤ ਹੋਵੇਗੀ।
ਲੁਵਾਸ, ਹਿਸਾਰ ਵਿੱਚ ਪਸ਼ੂ ਫਾਰਮ/ਪਸ਼ੂ ਸ਼ੈਡ ਅਤੇ ਪੋਲਟ੍ਰੀ ਫਾਰਮ ਆਦਿ ਦੀ ਉਸਾਰੀ ਬਾਰੇ , ਮੀਟਿੰਗ ਵਿੱਚ ਦੱਸਿਆ ਗਿਆ ਕਿ ਇਸਦੇ ਲਈ ਟੈਂਡਰ ਦੇ ਬਾਅਦ ਕੰਮ ਅਲਾਟ ਕਰ ਦਿੱਤਾ ਗਿਆ ਹੈ ਅਤੇ ਉਸਾਰੀ ਕਾਰਜ ਪ੍ਰਗਤੀ 'ਤੇ ਹੈ।
ਇਸ ਵੀ ਦੱਸਿਆ ਗਿਆ ਕਿ ਸਮਾਰਟ ਸਿਟੀ ਪੋ੍ਰਗਰਾਮ, ਗੁਰੂਗ੍ਰਾਮ ਤਹਿਤ ਮਾਰੂਤੀ ਅਤੇ ਆਈਡੀਸੀ ਸਬ-ਡਿਵੀਜਨ ਤਹਿਤ ਮੌਜੂਦਾ 11 ਕੇਵੀ ਫੀਡਰ ਲਾਈਨ ਦੇ ਮੁੜ ਸ੍ਰਿਜਤ ਦਾ 92 ਫੀਸਦੀ ਅਤੇ ਗੁਰੂਗਾ੍ਰਮ ਸਾਉਥ ਸਿਟੀ ਅਤੇ ਕਾਦੀਪੁਰ ਸਬ-ਡਿਵੀਜਨ ਵਿੱਚ 79 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸੇ ਤਰ੍ਹਾਂ, ਹਰਿਆਣਾ ਵਿੱਚ 132 ਕੇਵੀ ਅਤੇ ਇਸ ਤੋਂ ਵੱਧ ਦੇ ਨੇਟਵਰਕ ਲਈ ਭਰੋਸੇਯੋਗ ਸੰਚਾਰ ਅਤੇ ਡੇਟਾ ਅਧਿਗ੍ਰਹਿਣ ਸਿਸਟਮ ਦਾ 98 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ।
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਜੌਰ ਵਿੱਚ ਬਣਾਈ ਜਾ ਰਹੀ ਸੇਬ, ਫਲ ਅਤੇ ਸਬਜੀ ਮੰਡੀ ਦੇ ਉਸਾਰੀ ਦੇ ਕੰਮ ਵਿੱਚ ਤੇਜੀ ਲਆਈ ਜਾਵੇ ਅਤੇ ਇਸਦੀ ਲਗਾਤਾਰ ਮਾਨਿਟਰਿੰਗ ਵੀ ਕੀਤੀ ਜਾਵੇ। ਕਰਨਾਲ ਵਿੱਚ ਸਥਾਪਤ ਕਿੱਤੇ ਜਾ ਰਹੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨਿਵਰਸ਼ਿਟੀ ਕੈਂਪਸ ਦੇ ਸਬੰਧ ਵਿੱਚ ਡਾ. ਜੋਸ਼ੀ ਨੇ ਨਿਰਦੇਸ਼ ਦਿੱਤੇ ਕਿ ਉੱਥੇ ਮੁੱਖ ਇਮਾਰਤ ਅਤੇ ਹੋਸਟਲ ਨੂੰ ਪ੍ਰਾਥਮਿਕਤਾ ਆਧਾਰ 'ਤੇ ਪੂਰਾ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਇਸ ਸਹੁਲਤ ਮਿਲ ਸਕੇ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਵਿਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ ਅਤੇ ਕਾਰਮਿਕ, ਸਿਖਲਾਈ ਅਤੇ ਸੰਸਦੀ ਮਾਮਲੇ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਆਦਿਤਆ ਦਹਿਆ ਵੀ ਮੀਟਿੰਗ ਵਿੱਚ ਮੌਜੂਦ ਸਨ।