ਚੰਡੀਗੜ੍ਹ। ਹਰਿਆਣਾ ਵਿਚ ਸਮਾਜਿਕ ਨਿਆਂ, ਸ਼ਸ਼ਕਤੀਕਰਣ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਸੋਮਵਾਰ ਨੂੰ ਪਾਣੀਪਤ ਵਿਚ ਜਿਲ੍ਹਾ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਆਮ ਵਿਅਕਤੀ ਦੇ ਨਾਲ ਨਿਆਂ ਕਰਨਾ ਸੂਬਾ ਸਰਕਾਰ ਦੀ ਪ੍ਰਾਥਮਿਕਤਾ ਹੈ। ਜਿਲ੍ਹਾ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਵਿਚ ਜੋ ਸ਼ਿਕਾਇਤਾਂ ਪਹੁੰਚਦੀਆਂ ਹਨ ਉਨ੍ਹਾਂ ਦੇ ਹੱਲ ਦਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਯਤਨ ਕੀਤਾ ਜਾਂਦਾ ਹੈ।
ਪਾਣੀਪਤ ਜਿਲ੍ਹਾ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਵਿਚ 8 ਸਮਸਿਆਵਾਂ ਦਾ ਹੋਇਆ ਮੌਕੇ 'ਤੇ ਹੱਲ
ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਕੰਮ ਵਿਚ ਪਾਰਦਰਸ਼ਿਤਾ ਵਰਤਣ ਤੇ ਜਨ ਸਮਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦਾ ਸਤਨ ਕਰਨ। ਕਮੇਟੀ ਦੀ ਮੀਟਿੰਗ ਵਿਚ 15 ਕੌਮੀ ਏਜੰਡੇ ਦੇ ਤਹਿਤ ਸਮਸਿਆਵਾਂ ਦੀ ਸੁਣਵਾਈ ਹੋਈ। ਇੰਨ੍ਹਾਂ ਵਿੱਚੋਂ 8 ਸਮਸਿਆਵਾਂ ਦਾ ਮੌਕੇ 'ਤੇ ਹੱਲ ਕੀਤਾ ਗਿਆ ਤੇ 6 ਸਮਸਿਆਵਾਂ ਨੂੰ ਅਗਲੀ ਸੁਣਵਾਈ ਲਈ ਰੱਖਿਆ ਗਿਆ ਤੇ 1 ਸਮਸਿਆ ਨੂੰ ਰੱਦ ਕਰ ਦਿੱਤਾ ਗਿਆ।