ਚੰਡੀਗੜ੍ਹ। ਹਰਿਆਣਾ ਦੇੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸ੍ਰੀਮਦਭਗਵਦ ਗੀਤਾ ਸਾਡਾ ਅਨਮੋਲ ਗ੍ਰੰਥ ਹੈ, ਜੋ ਜੀਵਨ ਦੇ ਕਿਸੇ ਵੀ ਪੜਾਅ 'ਤੇ ਇਹ ਦਸੱਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਇਸ ਦੇ ਅਧਿਆਏ ਅਤੇ ਸ਼ਲੋਕਾਂ ਵਿੱਚ ਹਰ ਸਥਿਤੀ ਦਾ ਹੱਲ ਵਿਸਥਾਰ ਨਾਲ ਦੱਸਿਆ ਗਿਆ ਹੈ। ਗੀਤਾ ਦੇ ਗਿਆਨ ਨੂੰ ਜੀਵਨ ਵਿੱਚ ਲਾਗੂ ਕਰਕੇ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੀਤਾ ਮੁਕਤੀ ਦੀ ਰਾਹ ਦਿਖਾਉਂਦੀ ਹੈ ਅਤੇ ਸਵਾਮੀ ਗਿਆਨਾਨੰਦ ਮਹਾਰਾਜ ਇਸ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾ ਰਹੇ ਹਨ।
ਸ੍ਰੀ ਅਨਿਲ ਵਿੱਜ ਸ਼੍ਰੀ ਕ੍ਰਿਸ਼ਨ ਕ੍ਰਿਪਾ ਜੀਓ ਗੀਤਾ ਪਰਿਵਾਰ ਦੀ ਤੱਤਾਵਾਧਾਨ ਵਿਚ ਪ੍ਰਬੰਧਿਤ ਪੰਜ ਦਿਨਾਂ ਦੇ ਬ੍ਰਹਮ ਗੀਤਾ ਸਤਿਸੰਗ ਦੇ ਤੀਜੇ ਦਿਨ 'ਤੇ ਅੰਬਾਲਾ ਵਿੱਚ ਸ਼ਰਧਾਲੁਆਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਮਿੱਡਾ ਵੀ ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਰ ਸਨ। ਡਾ. ਕ੍ਰਿਸ਼ਣ ਮਿੱਡਾ ਨੇ ਨੌਜੁਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੀਤਾ ਨੂੰ ਪੜ੍ਹਨ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਧਾਰਣ ਕਰਨ। ਉਨ੍ਹਾਂ ਨੇ ਗੀਤਾ ਨੂੰ ਮਨੁੱਖਤਾ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਵਿਲੱਖਣ ਵਰਦਾਨ ਦੱਸਿਆ।
ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਸ਼ਰਧਾਲੁਆਂ ਨੂੰ ਕਰਮ, ਭਗਤੀ ਅਤੇ ਗਿਆਨ ਦੇ ਆਦਰਸ਼ਾਂ ਨੂੰ ਅਪਨਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗੀਤਾ ਦਾ ਅਧਿਐਨ ਜੀਵਨ ਦੇ ਸਾਰੇ ਦੁਖਾਂ ਦਾ ਹੱਲ ਹੈ ਅਤੇ ਇਸ ਨਾਲ ਸੱਚੀ ਸ਼ਾਂਤੀ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪੋ੍ਰਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੁ ਅਤੇ ਮਨ੍ਹੇ- ਪ੍ਰਮੰਨ੍ਹੇ ਲੋਕ ਮੌਜੂਦ ਰਹੇ।