Saturday, 17 October 2026
BREAKING
• ਜਾਗਰੂਕਤਾ ਪ੍ਰੋਗਰਾਮ ’ਚ ਐਮ.ਐਸ.ਐਮ.ਈ. ਦੀ ਉਤਪਾਦਕਤਾ ਵਧਾਉਣ ਲਈ ਸਰਕਾਰੀ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ • ਦਿੱਗਜਾਂ ਨਾਲ ਮੁਲਾਕਾਤ ਨੇ ਹਲਕਾ ਉੱਤਰੀ ਵਿੱਚ ਅਕਸ਼ੈ ਸ਼ਰਮਾ ਲਈ ਬਦਲੇ ਸਿਆਸੀ ਸਮੀਕਰਨ • ਆਰਕਸਪਾਇਰ ’ਚ ਭਵਿੱਖ ਦੇ ਆਰਕੀਟੈਕਟਾਂ ਨੇ ਰੇਲਵੇ ਪਲੇਟਫਾਰਮਾਂ ਨੂੰ ਕੀਤਾ ਰੀ-ਡਿਜ਼ਾਈਨ • ਪੀਐਚਡੀਸੀਸੀਆਈ ਨੇ ਕੀਤਾ ਯੰਗ ਆਰਕੀਟੈਕਟ ਫੋਰਮ ਦਾ ਗਠਨ • ਵਿਕਸਤ ਭਾਰਤ-2047 ਦੇ ਨਿਰਮਾਣ ਵਿੱਚ ਆਰਕੀਟੈਕਟਸ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸਿੰਘ ਸੰਧੂ • ਪੰਜਾਬ ’ਚ 100 ਕਿਲੋਮੀਟਰ ਚੱਲ ਕੇ ਹੈਰੀਟੇਜ਼ ਆਰਕੀਟੈਕਚਰ ’ਤੇ ਖੋਜ ਕਰਨਗੇ ਬੰਗਲੁਰੂ ਦੀ ਆਰਕੀਟੈਕਟ ਗੀਤਾ ਬਾਲਕ੍ਰਿਸ਼ਨਨ • 21 ਵਿਧਾਨ ਸਭਾ ਹਲਕਿਆਂ ਦੇ ਨੌਜਵਾਨਾਂ ਨਾਲ ਅਕਸ਼ੈ ਸ਼ਰਮਾ ਰਾਹੀਂ ਭਾਜਪਾ ਹੋਵੇਗਾ ਸੰਪਰਕ • ਪੀ.ਯੂ. (PU) ਦੀ ਜਿੱਤ ਪੰਜਾਬ ਦੇ ਨੌਜਵਾਨਾਂ ਵੱਲੋਂ ਭਾਜਪਾ ਨੂੰ ਸਪੱਸ਼ਟ ਸਮਰਥਨ ਦਾ ਸੰਕੇਤ  • ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦਾ ਸ਼ਾਨਦਾਰ ਉਦਘਾਟਨ, ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ • ਐਨ.ਸੀ.ਐਲ.ਟੀ. ਦਾ ਕੰਮ ਰਾਸ਼ਟਰ ਦੀ ਸੇਵਾ ਦੇ ਬਰਾਬਰ : ਜਸਟਿਸ ਅਨੁਪਿੰਦਰ ਸਿੰਘ ਗਰੇਵਾਲ

ਜੀਵਨ ਸ਼ੈਲੀ

AC ਦੀ ਕਰ ਰਹੇ ਹੋ ਵਰਤੋ? ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦਾ ਹੈ ਖਤਰਾ

Updated on Sunday, November 24, 2024 11:40 AM IST

ਚੰਡੀਗੜ੍ਹ:  ਮੌਸਮ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਪੰਜਾਬ 'ਚ ਸਰਦੀਆਂ ਹੌਲੀ-ਹੌਲੀ ਵੱਧ ਰਹੀਆਂ ਹਨ। ਇਸ ਮੌਸਮ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਕਈ ਸਿਹਤ ਸਮੱਸਿਆਵਾਂ ਹੋ ਜਾਂਦੀਆਂ ਹਨ। ਸਰਦੀਆਂ ਦੇ ਦੌਰਾਨ ਸਾਹ ਦੀਆਂ ਸਮੱਸਿਆਵਾਂ ਖਾਸ ਤੌਰ 'ਤੇ ਦਮਾ, ਬ੍ਰੌਨਕਿਏਕਟੇਸਿਸ (ਸੀਓਪੀਡੀ), ਬ੍ਰੌਨਕਿਏਕਟੇਸਿਸ ਅਤੇ ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ (ILD) ਆਮ ਹਨ।

ਪਲਮੋਨਰੀ ਮੈਡੀਸਨ ਐਚ.ਓ.ਡੀ ਪ੍ਰੋ ਡਾ. ਮਹਿਬੂਬ ਖਾਨ ਦਾ ਕਹਿਣਾ ਹੈ ਕਿ ਦਮਾ ਸਾਹ ਦੀ ਮੁੱਖ ਸਮੱਸਿਆ ਹੈ ਜੋ ਸਰਦੀਆਂ ਵਿੱਚ ਵੱਧ ਜਾਂਦੀ ਹੈ। ਰਾਤ ਨੂੰ ਥਕਾਵਟ, ਖੰਘ ਅਤੇ ਘਰਘਰਾਹਟ ਵਰਗੇ ਲੱਛਣ ਦੇਖਣ ਨੂੰ ਮਿਲਦੇ ਹਨ। ਖਾਸ ਕਰਕੇ ਕੰਮ ਦੇ ਦੌਰਾਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ, ਘਰਰ-ਘਰਾਹਟ ਅਤੇ ਬਿਨ੍ਹਾਂ ਰੁਕੇ ਖੰਘ ਦੀ ਸਮੱਸਿਆ ਹੁੰਦੀ ਹੈ। ਜੋ ਲੋਕ ਇਨ੍ਹਾਂ ਸਮੱਸਿਆਵਾਂ ਤੋਂ ਪ੍ਰਭਾਵਿਤ ਹੁੰਦੇ ਹਨ, ਉਨ੍ਹਾਂ ਨੂੰ ਸਹੀ ਸਮੇਂ 'ਤੇ ਸਾਵਧਾਨੀ ਵਰਤਣੀ ਚਾਹੀਦੀ ਹੈ। ਜੇਕਰ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ, ਤਾਂ ਜ਼ੁਕਾਮ ਦੇ ਕਾਰਨ ਪੈਦਾ ਹੋਣ ਵਾਲੇ ਰਸ ਫੇਫੜਿਆਂ ਵਿੱਚ ਜਾ ਸਕਦੇ ਹਨ ਅਤੇ ਸਿਹਤ 'ਚ ਗਲਤ ਅਸਰ ਪੈ ਸਕਦਾ ਹੈ। -ਪਲਮੋਨਰੀ ਮੈਡੀਸਨ ਐਚ.ਓ.ਡੀ ਪ੍ਰੋ ਡਾ. ਮਹਿਬੂਬ ਖਾਨ

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

  • ਜੇਕਰ ਤੁਸੀਂ ਉੱਪਰ ਦੱਸੀਆਂ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਰਾਤ ਨੂੰ ਜਾਂ ਤੜਕੇ ਲੰਬਾ ਸਫ਼ਰ ਨਾ ਕਰੋ।
  • ਯਾਤਰਾ ਦੌਰਾਨ ਖਿੜਕੀ ਦੇ ਨੇੜੇ ਨਹੀਂ ਬੈਠਣਾ ਚਾਹੀਦਾ ਹੈ।
  • ਅਜਿਹੇ ਲੋਕਾਂ ਨੂੰ ਚੰਗੇ ਸਵੈਟਰ ਅਤੇ ਨੱਕ 'ਤੇ ਮਾਸਕ ਪਹਿਨਣਾ ਚਾਹੀਦਾ ਹੈ।
  • AC ਦੀ ਵਰਤੋ ਕਾਰਨ ਵੱਧ ਸਕਦੀ ਹੈ ਸਮੱਸਿਆ

ਦਫ਼ਤਰ 'ਚ ਆਮ ਤੌਰ 'ਤੇ AC ਹੁੰਦੇ ਹਨ, ਜਿਸ ਕਰਕੇ ਕੰਮ ਕਰਨ ਵਾਲੇ ਲੋਕਾਂ ਨੂੰ ਸਾਰਾ ਦਿਨ AC ਵਿੱਚ ਹੀ ਬੈਠਣਾ ਪੈਂਦਾ ਹੈ। ਪਰ ਕਈ ਲੋਕ ਗਰਮੀਆਂ 'ਚ ਹੀ ਨਹੀਂ ਸਗੋਂ ਸਰਦੀਆਂ ਦੌਰਾਨ ਘਰ 'ਚ ਵੀ AC ਲਗਾ ਕੇ ਰੱਖਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਤੁਸੀਂ ਘਰ ਜਾਂ ਦਫ਼ਤਰ 'ਚ AC ਦੀ ਵਰਤੋ ਕਰ ਰਹੇ ਹੋ ਤਾਂ ਇਸਦਾ ਤਾਪਮਾਨ 24 ਜਾਂ 25 ਡਿਗਰੀ ਤੱਕ ਹੀ ਹੋਵੇ।

  • AC ਦੀ ਹਵਾ ਸਿੱਧੀ ਚਿਹਰੇ 'ਤੇ ਆਉਣ ਨਾ ਦਿਓ।
  • ਘਰ ਨੂੰ ਝਾੜੂ ਦੀ ਜਗ੍ਹਾਂ ਗਿੱਲੇ ਕੱਪੜੇ ਨਾਲ ਸਾਫ਼ ਕਰੋ।
  • ਕੰਬਲ ਅਤੇ ਸਿਰਹਾਣੇ ਨੂੰ ਸਾਫ਼ ਰੱਖੋ।
  • ਸਰਦੀਆਂ 'ਚ ਠੰਡੀਆਂ ਚੀਜ਼ਾਂ ਅਤੇ ਮਿਠਾਈਆਂ ਤੋਂ ਦੂਰ ਰਹੋ।
  • ਬੱਚਿਆ ਦਾ ਰੱਖੋ ਧਿਆਨ

ਲੋਕਾਂ ਨੂੰ ਸਰਦੀਆਂ ਦੇ ਮੌਸਮ 'ਚ ਆਪਣੇ ਬੱਚਿਆ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਕਿ ਇਸ ਮੌਸਮ 'ਚ ਬੱਚੇ ਜਲਦੀ ਬਿਮਾਰ ਹੋ ਜਾਂਦੇ ਹਨ। ਇਸ ਲਈ ਬੱਚਿਆ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਹੇਠ ਦਿੱਤੀਆਂ ਸਾਵਧਾਨੀਆਂ ਅਪਣਾਈਆਂ ਜਾ ਸਕਦੀਆਂ ਹਨ:-

  • ਧਿਆਨ ਰੱਖੋ ਕਿ ਬੱਚੇ ਠੰਡੀਆਂ ਜਗ੍ਹਾਂ 'ਤੇ ਨਾ ਖੇਡਣ।
  • ਦੁਕਾਨਾਂ ਵਿੱਚ ਵੇਚੇ ਜਾਣ ਵਾਲੇ ਸਨੈਕਸ ਨਾ ਖਾਓ।
  • ਉਨ੍ਹਾਂ ਦੇ ਮੋਟੇ ਕੱਪੜੇ ਪਵਾਓ।
  • ਦਮੇ ਦੇ ਲੱਛਣ

ਜ਼ੁਕਾਮ ਨੂੰ ਨਜ਼ਰਅੰਦਾਜ਼ ਨਾ ਕਰੋ। ਜੇਕਰ ਜ਼ੁਕਾਮ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਹ ਲਾਗ ਫੇਫੜਿਆਂ ਵਿੱਚ ਫੈਲ ਸਕਦੀ ਹੈ ਅਤੇ ਦਮੇ 'ਚ ਬਦਲ ਸਕਦੀ ਹੈ। ਇਸ ਲਈ ਜੇਕਰ ਤੁਹਾਨੂੰ ਵਗਦੇ ਨੱਕ, ਭਰੀ ਹੋਈ ਨੱਕ, ਲਾਲ ਅੱਖਾਂ ਅਤੇ ਖੁਜਲੀ ਵਰਗੇ ਲੱਛਣ ਨਜ਼ਰ ਆਉਦੇ ਹਨ, ਤਾਂ ਇਹ ਦਮੇ ਦੇ ਲੱਛਣ ਹੋ ਸਕਦੇ ਹਨ।

Have something to say? Post your comment
ਮਸ਼ਰੂਮ ਕੈਂਸਰ ਦੇ ਖਤਰੇ ਨੂੰ ਕਰਦੇ ਹਨ ਘੱਟ

: ਮਸ਼ਰੂਮ ਕੈਂਸਰ ਦੇ ਖਤਰੇ ਨੂੰ ਕਰਦੇ ਹਨ ਘੱਟ

ਸਿਹਤਮੰਦ ਰਹਿਣ ਲਈ ਸਵੇਰ ਦਾ ਨਾਸ਼ਤਾ ਬਹੁਤ ਜਰੂਰੀ

: ਸਿਹਤਮੰਦ ਰਹਿਣ ਲਈ ਸਵੇਰ ਦਾ ਨਾਸ਼ਤਾ ਬਹੁਤ ਜਰੂਰੀ

ਘਰ 'ਚ ਤੋਤਾ ਰੱਖਣ ਦੇ ਕੀ ਹਨ ਫਾਇਦੇ

: ਘਰ 'ਚ ਤੋਤਾ ਰੱਖਣ ਦੇ ਕੀ ਹਨ ਫਾਇਦੇ

ਕੀ ਤੁਹਾਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ? ਇਹ ਹੋ ਸਕਦੇ ਨੇ ਕਾਰਨ, ਜਾਣੋਂ ਡਾਕਟਰ ਕਿਹੜੀਆਂ ਸਾਵਧਾਨੀਆਂ ਰੱਖਣ ਦੀ ਦਿੰਦੇ ਸਲਾਹ

: ਕੀ ਤੁਹਾਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ? ਇਹ ਹੋ ਸਕਦੇ ਨੇ ਕਾਰਨ, ਜਾਣੋਂ ਡਾਕਟਰ ਕਿਹੜੀਆਂ ਸਾਵਧਾਨੀਆਂ ਰੱਖਣ ਦੀ ਦਿੰਦੇ ਸਲਾਹ

ਬੱਚੇ ਘੱਟ ਉਮਰ 'ਚ ਹੀ ਕਿਉ ਹੋ ਰਹੇ ਨੇ ਮੋਟਾਪੇ ਦਾ ਸ਼ਿਕਾਰ? ਕੰਟਰੋਲ ਕਰਨ ਲਈ ਬੱਚਿਆਂ ਦੀਆਂ ਇਨ੍ਹਾਂ ਆਦਤਾਂ 'ਚ ਕਰੋ ਸੁਧਾਰ

: ਬੱਚੇ ਘੱਟ ਉਮਰ 'ਚ ਹੀ ਕਿਉ ਹੋ ਰਹੇ ਨੇ ਮੋਟਾਪੇ ਦਾ ਸ਼ਿਕਾਰ? ਕੰਟਰੋਲ ਕਰਨ ਲਈ ਬੱਚਿਆਂ ਦੀਆਂ ਇਨ੍ਹਾਂ ਆਦਤਾਂ 'ਚ ਕਰੋ ਸੁਧਾਰ

ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ? ਇਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਵੀ ਨਾ ਖਾਓ ਇਕੱਠਿਆ

: ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ? ਇਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਵੀ ਨਾ ਖਾਓ ਇਕੱਠਿਆ

ਰੋਟੀ ਜਾਂ ਚੌਲ? ਸ਼ੂਗਰ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਜਾਣ ਲਓ ਕੀ ਖਾਣਾ ਹੈ ਬਿਹਤਰ

: ਰੋਟੀ ਜਾਂ ਚੌਲ? ਸ਼ੂਗਰ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਜਾਣ ਲਓ ਕੀ ਖਾਣਾ ਹੈ ਬਿਹਤਰ

ਇਨ੍ਹਾਂ 5 ਚੀਜ਼ਾਂ ਨੂੰ ਖਾਣ ਨਾਲ ਵੱਧ ਸਕਦੀ ਹੈ ਸ਼ੂਗਰ, ਜਾਣੋ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਬਿਹਤਰ?

: ਇਨ੍ਹਾਂ 5 ਚੀਜ਼ਾਂ ਨੂੰ ਖਾਣ ਨਾਲ ਵੱਧ ਸਕਦੀ ਹੈ ਸ਼ੂਗਰ, ਜਾਣੋ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਬਿਹਤਰ?

ਇਹ ਛੋਟਾ ਜਿਹਾ ਕੰਮ ਕਰਨ ਨਾਲ ਵੱਧ ਸਕਦੀ ਹੈ ਤੁਹਾਡੀ ਉਮਰ, ਜਾਣਨ ਲਈ ਕਰੋ ਇੱਕ ਕਲਿੱਕ

: ਇਹ ਛੋਟਾ ਜਿਹਾ ਕੰਮ ਕਰਨ ਨਾਲ ਵੱਧ ਸਕਦੀ ਹੈ ਤੁਹਾਡੀ ਉਮਰ, ਜਾਣਨ ਲਈ ਕਰੋ ਇੱਕ ਕਲਿੱਕ

ਰੋਜ਼ਾਨਾ ਸਿਰਫ 5 ਮਿੰਟ ਦੀ ਕਸਰਤ ਘੱਟ ਕਰੇਗੀ ਹਾਈ ਬਲੱਡ ਪ੍ਰੈਸ਼ਰ, ਵਿਗਿਆਨੀਆਂ ਨੇ ਕੀਤਾ ਦਾਅਵਾ

: ਰੋਜ਼ਾਨਾ ਸਿਰਫ 5 ਮਿੰਟ ਦੀ ਕਸਰਤ ਘੱਟ ਕਰੇਗੀ ਹਾਈ ਬਲੱਡ ਪ੍ਰੈਸ਼ਰ, ਵਿਗਿਆਨੀਆਂ ਨੇ ਕੀਤਾ ਦਾਅਵਾ

X