Saturday, 17 October 2026
BREAKING
• ਜਾਗਰੂਕਤਾ ਪ੍ਰੋਗਰਾਮ ’ਚ ਐਮ.ਐਸ.ਐਮ.ਈ. ਦੀ ਉਤਪਾਦਕਤਾ ਵਧਾਉਣ ਲਈ ਸਰਕਾਰੀ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ • ਦਿੱਗਜਾਂ ਨਾਲ ਮੁਲਾਕਾਤ ਨੇ ਹਲਕਾ ਉੱਤਰੀ ਵਿੱਚ ਅਕਸ਼ੈ ਸ਼ਰਮਾ ਲਈ ਬਦਲੇ ਸਿਆਸੀ ਸਮੀਕਰਨ • ਆਰਕਸਪਾਇਰ ’ਚ ਭਵਿੱਖ ਦੇ ਆਰਕੀਟੈਕਟਾਂ ਨੇ ਰੇਲਵੇ ਪਲੇਟਫਾਰਮਾਂ ਨੂੰ ਕੀਤਾ ਰੀ-ਡਿਜ਼ਾਈਨ • ਪੀਐਚਡੀਸੀਸੀਆਈ ਨੇ ਕੀਤਾ ਯੰਗ ਆਰਕੀਟੈਕਟ ਫੋਰਮ ਦਾ ਗਠਨ • ਵਿਕਸਤ ਭਾਰਤ-2047 ਦੇ ਨਿਰਮਾਣ ਵਿੱਚ ਆਰਕੀਟੈਕਟਸ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸਿੰਘ ਸੰਧੂ • ਪੰਜਾਬ ’ਚ 100 ਕਿਲੋਮੀਟਰ ਚੱਲ ਕੇ ਹੈਰੀਟੇਜ਼ ਆਰਕੀਟੈਕਚਰ ’ਤੇ ਖੋਜ ਕਰਨਗੇ ਬੰਗਲੁਰੂ ਦੀ ਆਰਕੀਟੈਕਟ ਗੀਤਾ ਬਾਲਕ੍ਰਿਸ਼ਨਨ • 21 ਵਿਧਾਨ ਸਭਾ ਹਲਕਿਆਂ ਦੇ ਨੌਜਵਾਨਾਂ ਨਾਲ ਅਕਸ਼ੈ ਸ਼ਰਮਾ ਰਾਹੀਂ ਭਾਜਪਾ ਹੋਵੇਗਾ ਸੰਪਰਕ • ਪੀ.ਯੂ. (PU) ਦੀ ਜਿੱਤ ਪੰਜਾਬ ਦੇ ਨੌਜਵਾਨਾਂ ਵੱਲੋਂ ਭਾਜਪਾ ਨੂੰ ਸਪੱਸ਼ਟ ਸਮਰਥਨ ਦਾ ਸੰਕੇਤ  • ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦਾ ਸ਼ਾਨਦਾਰ ਉਦਘਾਟਨ, ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ • ਐਨ.ਸੀ.ਐਲ.ਟੀ. ਦਾ ਕੰਮ ਰਾਸ਼ਟਰ ਦੀ ਸੇਵਾ ਦੇ ਬਰਾਬਰ : ਜਸਟਿਸ ਅਨੁਪਿੰਦਰ ਸਿੰਘ ਗਰੇਵਾਲ

ਚੰਡੀਗੜ੍ਹ

ਚੰਡੀਗੜ੍ਹ ਦੇ ਮੁੱਖ ਸਕੱਤਰ ਨੇ ਪੀਐਚਡੀਸੀਸੀਆਈ ਦੇ ਚੌਥੇ ਆਰਈਵੀ ਐਕਸਪੋ ਦਾ ਕੀਤਾ ਉਦਘਾਟਨ

Updated on Friday, January 09, 2026 21:05 PM IST


ਚੰਡੀਗੜ੍ਹ। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕ੍ਰੇਸਟ ਅਤੇ ਈਵੇਂਟੇਜ਼ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਚੌਥੇ ਰੀਨਿਊਅਲ ਐਨਰਜੀ ਐਂਡ ਇਲੈਕਟ੍ਰਿਕ ਵ੍ਹੀਕਲ ਐਕਸਪੋ ਦਾ ਰਸਮੀ ਉਦਘਾਟਨ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਅੱਜ ਸੈਕਟਰ-34 ਸਥਿਥ ਐਗਜ਼ੀਬਿਸ਼ਨ ਗ੍ਰਾਉਂਡ ਵਿੱਚ ਕੀਤਾ।

ਅਗਲੇ ਤਿੰਨ ਸਾਲਾਂ ਵਿੱਚ ਚੰਡੀਗੜ੍ਹ ਦੀਆਂ ਸੜਕਾਂ 'ਤੇ ਹੋਣਗੀਆਂ ਪੰਜ ਸੌ ਈ-ਬੱਸਾਂ : ਰਾਜੇਸ਼ ਪ੍ਰਸਾਦ


ਸਿਟੀ ਬਿਊਟੀਫੁੱਲ ’ਚ ਈਵੀ ਚਾਰਜਰਾਂ ਦੀ ਗਿਣਤੀ ਹੋਵੇਗੀ 55, 20 ਨਵੇਂ ਲਗਾਉਣ ’ਤੇ ਕੰਮ ਸ਼ੁਰੂ


ਇਸ ਮੌਕੇ ਬੋਲਦਿਆਂ, ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦਾ ਦੂਜਾ ਨਾਮ ਸਿਟੀ ਬਿਊਟੀਫੁੱਲ ਹੈ। ਇਸ ਸ਼ਹਿਰ ਵਿੱਚ ਰੀਨਿਊਅਲ ਐਨਰਜੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਜਨਤਕ ਆਵਾਜਾਈ ਬੇੜੇ ਵਿੱਚ ਹੁਣ ਤੱਕ 150 ਇਲੈਕਟ੍ਰਿਕ ਬੱਸਾਂ ਹੀ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ, ਅਤੇ ਅਗਲੇ ਤਿੰਨ ਸਾਲਾਂ ਵਿੱਚ ਚੰਡੀਗੜ੍ਹ ਦੀਆਂ ਸੜਕਾਂ 'ਤੇ 350 ਨਵੀਆਂ ਈ-ਬੱਸਾਂ ਉਤਾਰੀਆਂ ਜਾਣਗੀਆਂ। ਤਿੰਨ ਸਾਲਾਂ ਦੇ ਅੰਦਰ ਚੰਡੀਗੜ੍ਹ ਦੀਆਂ ਸੜਕਾਂ 'ਤੇ ਪੰਜ ਸੌ ਈ-ਬੱਸਾਂ ਦਿਖਾਈ ਦੇਣਗੀਆਂ।
ਉਨ੍ਹਾਂ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ, ਜੈਵਿਕ ਈਂਧਨ 'ਤੇ ਨਿਰਭਰਤਾ ਘਟਾਉਣ ਅਤੇ ਸ਼ਹਿਰੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਵਾਹਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਉਦਯੋਗ, ਅਕਾਦਮਿਕ ਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ਨੂੰ ਸਾਫ਼ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਵਿਆਉਣਯੋਗ ਊਰਜਾ ਅਤੇ ਈਵੀ ਖੇਤਰਾਂ ਵਿੱਚ ਨਵੀਨਤਾ ਅਤੇ ਨਿਵੇਸ਼ ਲਈ ਇੱਕ ਅਨੁਕੂਲ ਵਾਤਾਵਰਣ ਬਣਾਉਣ ਲਈ ਇਕੱਠੇ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਕ੍ਰੇਸਟ ਦੇ ਸਕੱਤਰ ਸੌਰਭ ਕੁਮਾਰ ਨੇ ਸੂਰਜੀ ਊਰਜਾ ਅਤੇ ਇਲੈਕਟ੍ਰਿਕ ਮੋਬਿਲਟੀ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਲਈ ਲੋੜੀਂਦੇ ਮਜ਼ਬੂਤ ਨੀਤੀਗਤ ਢਾਂਚੇ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਇਸ ਵੇਲੇ 36 ਇਲੈਕਟ੍ਰਿਕ ਵਾਹਨ ਚਾਰਜਰ ਲੱਗ ਚੁੱਕੇ ਹਨ, ਅਤੇ 20 ਹੋਰ ਲਗਾਉਣ ਲਈ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿਹਾ ਕਿ ਚੰਡੀਗੜ੍ਹ ਦੇਸ਼ ਦਾ ਪਹਿਲਾ ਸ਼ਹਿਰ ਹੈ ਜਿੱਥੇ ਸਾਰੀਆਂ ਸਰਕਾਰੀ ਇਮਾਰਤਾਂ ਵਿੱਚ ਸੋਲਰ ਸਿਸਟਮ ਲਗਾਏ ਜਾ ਚੁੱਕੇ ਹਨ।
ਪੀਐਚਡੀਸੀਸੀਆਈ ਹਰਿਆਣਾ ਚੈਪਟਰ ਦੇ ਪ੍ਰਧਾਨ ਸਤੀਸ਼ ਦੇਵ ਜੈਨ ਨੇ ਵਾਤਾਵਰਣ ਸਥਿਰਤਾ ਦੇ ਨਾਲ ਆਰਥਿਕ ਵਿਕਾਸ ਪ੍ਰਾਪਤ ਕਰਨ ਵਿੱਚ ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਮੋਬਿਲਟੀ ਦੇ ਮਹੱਤਵ 'ਤੇ ਜ਼ੋਰ ਦਿੱਤਾ।
ਪੀਐਚਡੀਸੀਸੀਆਈ ਹਰਿਆਣਾ ਚੈਪਟਰ ਦੇ ਕੋ-ਚੇਅਰ ਐਡਵੋਕੇਟ ਲੋਕੇਸ਼ ਜੈਨ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਪੀਐਚਡੀਸੀਸੀਆਈ ਦੇ ਰੈਜ਼ੀਡੈਂਟ ਡਾਇਰੈਕਟਰ ਗੁਰਦਰਸ਼ਨ ਅਗਰਵਾਲ, ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਰਜਨੀਸ਼ ਬਾਂਸਲ ਵੀ ਮੌਜੂਦ ਸਨ।

Have something to say? Post your comment
ਆਰਕਸਪਾਇਰ ’ਚ ਭਵਿੱਖ ਦੇ ਆਰਕੀਟੈਕਟਾਂ ਨੇ ਰੇਲਵੇ ਪਲੇਟਫਾਰਮਾਂ ਨੂੰ ਕੀਤਾ ਰੀ-ਡਿਜ਼ਾਈਨ

: ਆਰਕਸਪਾਇਰ ’ਚ ਭਵਿੱਖ ਦੇ ਆਰਕੀਟੈਕਟਾਂ ਨੇ ਰੇਲਵੇ ਪਲੇਟਫਾਰਮਾਂ ਨੂੰ ਕੀਤਾ ਰੀ-ਡਿਜ਼ਾਈਨ

ਪੰਜਾਬ ’ਚ 100 ਕਿਲੋਮੀਟਰ ਚੱਲ ਕੇ ਹੈਰੀਟੇਜ਼ ਆਰਕੀਟੈਕਚਰ ’ਤੇ ਖੋਜ ਕਰਨਗੇ ਬੰਗਲੁਰੂ ਦੀ ਆਰਕੀਟੈਕਟ ਗੀਤਾ ਬਾਲਕ੍ਰਿਸ਼ਨਨ

: ਪੰਜਾਬ ’ਚ 100 ਕਿਲੋਮੀਟਰ ਚੱਲ ਕੇ ਹੈਰੀਟੇਜ਼ ਆਰਕੀਟੈਕਚਰ ’ਤੇ ਖੋਜ ਕਰਨਗੇ ਬੰਗਲੁਰੂ ਦੀ ਆਰਕੀਟੈਕਟ ਗੀਤਾ ਬਾਲਕ੍ਰਿਸ਼ਨਨ

ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦਾ ਸ਼ਾਨਦਾਰ ਉਦਘਾਟਨ, ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ

: ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦਾ ਸ਼ਾਨਦਾਰ ਉਦਘਾਟਨ, ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ

ਐੱਚ.ਆਰ. ਦਾ ਭਵਿੱਖ ਤਕਨਾਲੋਜੀ ਅਤੇ ਮਨੁੱਖੀ ਕਦਰਾਂ-ਕੀਮਤਾਂ 'ਤੇ ਕੇਂਦ੍ਰਿਤ

: ਐੱਚ.ਆਰ. ਦਾ ਭਵਿੱਖ ਤਕਨਾਲੋਜੀ ਅਤੇ ਮਨੁੱਖੀ ਕਦਰਾਂ-ਕੀਮਤਾਂ 'ਤੇ ਕੇਂਦ੍ਰਿਤ

ਮਾਂ ਬਗਲਾਮੁਖੀ 'ਤੇ ਆਧਾਰਿਤ ਭਗਤੀ ਗੀਤ ਲਾਂਚ

: ਮਾਂ ਬਗਲਾਮੁਖੀ 'ਤੇ ਆਧਾਰਿਤ ਭਗਤੀ ਗੀਤ ਲਾਂਚ

ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਘੱਟ ਖਰਚ 'ਤੇ ਜ਼ਿੰਦਗੀ ਚਲਾਉਣ ਦਾ ਤਰੀਕਾ ਵਿਕਸਤ ਕਰਨਾ ਪਵੇਗਾ

: ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਘੱਟ ਖਰਚ 'ਤੇ ਜ਼ਿੰਦਗੀ ਚਲਾਉਣ ਦਾ ਤਰੀਕਾ ਵਿਕਸਤ ਕਰਨਾ ਪਵੇਗਾ

ਸਿਟੀ ਬਿਊਟੀਫੁੱਲ ਵਿੱਚ ਅਸ਼ੋਕਾ ਟ੍ਰੀ ਨਾਲ ਲੜੀ ਜਾਵੇਗੀ ਸ਼ੋਰ ਪ੍ਰਦੂਸ਼ਣ ਵਿਰੁੱਧ ਲੜਾਈ

: ਸਿਟੀ ਬਿਊਟੀਫੁੱਲ ਵਿੱਚ ਅਸ਼ੋਕਾ ਟ੍ਰੀ ਨਾਲ ਲੜੀ ਜਾਵੇਗੀ ਸ਼ੋਰ ਪ੍ਰਦੂਸ਼ਣ ਵਿਰੁੱਧ ਲੜਾਈ

ਸ਼ੋਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਿਯਮਤ ਜਾਗਰੂਕਤਾ ਮੁਹਿੰਮ ਜ਼ਰੂਰੀ : ਸੁਸ਼ੀਲ ਡੋਗਰਾ

: ਸ਼ੋਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਿਯਮਤ ਜਾਗਰੂਕਤਾ ਮੁਹਿੰਮ ਜ਼ਰੂਰੀ : ਸੁਸ਼ੀਲ ਡੋਗਰਾ

ਪ੍ਰਯੋਗ ਫਾਊਂਡੇਸ਼ਨ ਰਾਹੀਂ ਲੋੜਵੰਦ ਔਰਤਾਂ ਅਤੇ ਬੱਚਿਆਂ ਦੀ ਸਹਾਇਤਾ ਕਰੇਗਾ ਐਸਜੀਐਚ

: ਪ੍ਰਯੋਗ ਫਾਊਂਡੇਸ਼ਨ ਰਾਹੀਂ ਲੋੜਵੰਦ ਔਰਤਾਂ ਅਤੇ ਬੱਚਿਆਂ ਦੀ ਸਹਾਇਤਾ ਕਰੇਗਾ ਐਸਜੀਐਚ

ਸਿਟੀ ਬਿਊਟੀਫੁੱਲ ਵਿੱਚ ਸ਼ੋਰ ਪ੍ਰਦੂਸ਼ਣ ਵਿਰੁੱਧ ਮੁਹਿੰਮ ਸ਼ੁਰੂ ਕਰਨਗੇ ਸਰਵਪ੍ਰੇਮ ਅਤੇ ਪ੍ਰਯੋਗ ਫਾਊਂਡੇਸ਼ਨ

: ਸਿਟੀ ਬਿਊਟੀਫੁੱਲ ਵਿੱਚ ਸ਼ੋਰ ਪ੍ਰਦੂਸ਼ਣ ਵਿਰੁੱਧ ਮੁਹਿੰਮ ਸ਼ੁਰੂ ਕਰਨਗੇ ਸਰਵਪ੍ਰੇਮ ਅਤੇ ਪ੍ਰਯੋਗ ਫਾਊਂਡੇਸ਼ਨ

X