P.S. Mittha
ਜ਼ੀਰਕਪੁਰ: ਜ਼ੀਰਕਪੁਰ ਦੇ ਵੀ.ਆਈ.ਪੀ. ਰੋਡ ਸਥਿਤ ਹਾਈ ਸਟ੍ਰੀਟ ਮਾਰਕੀਟ, ਬਲਾਕ ਬੀ-2 ਵਿੱਚ ਬਾਇਲੋ ਇੰਡੀਆ ਦੇ ਨਵੇਂ ਸਟੋਰ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਸਟੋਰ ਦਾ ਉਦਘਾਟਨ ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕ, ਗਾਹਕ ਅਤੇ ਪਤਵੰਤੇ ਹਾਜ਼ਰ ਰਹੇ। ਬਾਇਲੋ ਇੰਡੀਆ ਵੱਲੋਂ ਗਾਹਕਾਂ ਨੂੰ ਇੱਕੋ ਛੱਤ ਹੇਠ ਵੱਖ-ਵੱਖ ਸ਼੍ਰੇਣੀਆਂ ਦੇ ਉਤਪਾਦ ਉਪਲਬਧ ਕਰਵਾਉਣ ਦੀ ਪਹਿਲ ਕੀਤੀ ਗਈ ਹੈ। ਸਟੋਰ ਵਿੱਚ ਰੋਜ਼ਾਨਾ ਦੀਆਂ ਜ਼ਰੂਰਤਾਂ ਸਮੇਤ ਵੱਖ-ਵੱਖ ਕਿਸਮਾਂ ਦੇ ਉਤਪਾਦਾਂ ਦੀ ਵਿਸ਼ਾਲ ਰੇਂਜ ਉਪਲਬਧ ਹੈ। ਕੰਪਨੀ ਦਾ ਮੁੱਖ ਉਦੇਸ਼ ਗਾਹਕਾਂ ਨੂੰ ਕਿਫਾਇਤੀ ਕੀਮਤਾਂ, ਵਧੀਆ ਗੁਣਵੱਤਾ ਅਤੇ ਵੱਧ ਵਿਕਲਪ ਪ੍ਰਦਾਨ ਕਰਨਾ ਹੈ।
ਵੀ.ਆਈ.ਪੀ. ਰੋਡ ਦੇ ਹਾਈ ਸਟ੍ਰੀਟ ਮਾਰਕੀਟ ਵਿੱਚ ਨਵਾਂ ਸ਼ਾਪਿੰਗ ਸਟੋਰ ਸ਼ੁਰੂ, ਗਾਹਕਾਂ ਨੂੰ ਇੱਕੋ ਛੱਤ ਹੇਠ ਮਿਲੇਗੀ ਉਤਪਾਦਾਂ ਦੀ ਵਿਆਪਕ ਰੇਂਜ
ਇਸ ਮੌਕੇ ਬਾਇਲੋ ਇੰਡੀਆ ਦੀ ਡਾਇਰੈਕਟਰ ਇੰਦੂ ਸ਼ਾਮ ਜਿੰਦਲ ਨੇ ਕਿਹਾ, “ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦੀ ਸ਼ੁਰੂਆਤ ਸਾਡੇ ਲਈ ਬਹੁਤ ਹੀ ਖੁਸ਼ੀ ਅਤੇ ਉਤਸ਼ਾਹ ਦਾ ਮੌਕਾ ਹੈ। ਸਾਡਾ ਉਦੇਸ਼ ਹੈ ਕਿ ਗਾਹਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਵੱਖ-ਵੱਖ ਉਤਪਾਦ ਇੱਕੋ ਥਾਂ ’ਤੇ ਵਾਜਬ ਕੀਮਤਾਂ ਅਤੇ ਵਧੀਆ ਗੁਣਵੱਤਾ ਦੇ ਨਾਲ ਉਪਲਬਧ ਕਰਵਾਏ ਜਾਣ। ਗਾਹਕਾਂ ਵੱਲੋਂ ਮਿਲ ਰਹੇ ਪਿਆਰ, ਸਹਿਯੋਗ ਅਤੇ ਭਰੋਸੇ ਲਈ ਅਸੀਂ ਦਿਲੋਂ ਧੰਨਵਾਦੀ ਹਾਂ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗਾਹਕ ਅਜਿਹੀ ਜਗ੍ਹਾ ਨੂੰ ਤਰਜੀਹ ਦਿੰਦੇ ਹਨ, ਜਿੱਥੇ ਉਨ੍ਹਾਂ ਨੂੰ ਗੁਣਵੱਤਾ, ਵੱਖ-ਵੱਖ ਉਤਪਾਦਾਂ ਦੀ ਰੇਂਜ ਅਤੇ ਵਾਜਬ ਕੀਮਤ ਇੱਕੋ ਥਾਂ ’ਤੇ ਮਿਲ ਸਕੇ। ਬਾਇਲੋ ਇੰਡੀਆ ਇਸੇ ਸੋਚ ਨਾਲ ਗਾਹਕਾਂ ਲਈ ਨਵਾਂ ਅਤੇ ਸੁਵਿਧਾਜਨਕ ਸ਼ਾਪਿੰਗ ਤਜਰਬਾ ਲੈ ਕੇ ਆਇਆ ਹੈ। ਉਦਘਾਟਨ ਦੇ ਮੌਕੇ ਗਾਹਕਾਂ ਲਈ ਵਿਸ਼ੇਸ਼ ਆਫਰ ਵੀ ਰੱਖੇ ਗਏ ਹਨ। ਸਟੋਰ ਵਿੱਚ ਪਹੁੰਚੇ ਲੋਕਾਂ ਨੇ ਉਤਪਾਦਾਂ ਦੀ ਵਿਆਪਕ ਰੇਂਜ, ਆਕਰਸ਼ਕ ਆਫਰਾਂ ਅਤੇ ਸਟੋਰ ਦੀ ਵਿਵਸਥਾ ਵਿੱਚ ਖਾਸ ਦਿਲਚਸਪੀ ਦਿਖਾਈ। ਬਾਇਲੋ ਇੰਡੀਆ ਦਾ ਨਵਾਂ ਸਟੋਰ ਦੁਕਾਨ ਨੰਬਰ 24 ਅਤੇ 25, ਹਾਈ ਸਟ੍ਰੀਟ ਮਾਰਕੀਟ, ਬਲਾਕ ਬੀ-2, ਵੀ.ਆਈ.ਪੀ. ਰੋਡ, ਜ਼ੀਰਕਪੁਰ ਵਿਖੇ ਸਥਿਤ ਹੈ।
ਉਦਘਾਟਨ ਮੌਕੇ ਸਲੋਚਨਾ ਰਾਣੀ ਜਿੰਦਲ ਨੇ ਬਾਇਲੋ ਇੰਡੀਆ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਨਵਾਂ ਸ਼ਾਪਿੰਗ ਸਟੋਰ ਸ਼ੁਰੂ ਹੋਣ ਨਾਲ ਸਥਾਨਕ ਲੋਕਾਂ ਨੂੰ ਵਧੇਰੇ ਸਹੂਲਤ ਅਤੇ ਖਰੀਦਦਾਰੀ ਦੇ ਹੋਰ ਵਿਕਲਪ ਮਿਲਣਗੇ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ, ਗਾਹਕਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਬਾਇਲੋ ਇੰਡੀਆ ਵੱਲੋਂ ਭਵਿੱਖ ਵਿੱਚ ਵੀ ਕਿਫਾਇਤੀ ਕੀਮਤਾਂ, ਵਧੀਆ ਗੁਣਵੱਤਾ ਅਤੇ ਉਤਪਾਦਾਂ ਦੀ ਵਿਸ਼ਾਲ ਰੇਂਜ ਰਾਹੀਂ ਗਾਹਕਾਂ ਨੂੰ ਬਿਹਤਰ ਸ਼ਾਪਿੰਗ ਤਜਰਬਾ ਦੇਣ ਲਈ ਲਗਾਤਾਰ ਯਤਨ ਕੀਤੇ ਜਾਣਗੇ।