Saturday, 17 October 2026
BREAKING
• ਜਾਗਰੂਕਤਾ ਪ੍ਰੋਗਰਾਮ ’ਚ ਐਮ.ਐਸ.ਐਮ.ਈ. ਦੀ ਉਤਪਾਦਕਤਾ ਵਧਾਉਣ ਲਈ ਸਰਕਾਰੀ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ • ਦਿੱਗਜਾਂ ਨਾਲ ਮੁਲਾਕਾਤ ਨੇ ਹਲਕਾ ਉੱਤਰੀ ਵਿੱਚ ਅਕਸ਼ੈ ਸ਼ਰਮਾ ਲਈ ਬਦਲੇ ਸਿਆਸੀ ਸਮੀਕਰਨ • ਆਰਕਸਪਾਇਰ ’ਚ ਭਵਿੱਖ ਦੇ ਆਰਕੀਟੈਕਟਾਂ ਨੇ ਰੇਲਵੇ ਪਲੇਟਫਾਰਮਾਂ ਨੂੰ ਕੀਤਾ ਰੀ-ਡਿਜ਼ਾਈਨ • ਪੀਐਚਡੀਸੀਸੀਆਈ ਨੇ ਕੀਤਾ ਯੰਗ ਆਰਕੀਟੈਕਟ ਫੋਰਮ ਦਾ ਗਠਨ • ਵਿਕਸਤ ਭਾਰਤ-2047 ਦੇ ਨਿਰਮਾਣ ਵਿੱਚ ਆਰਕੀਟੈਕਟਸ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸਿੰਘ ਸੰਧੂ • ਪੰਜਾਬ ’ਚ 100 ਕਿਲੋਮੀਟਰ ਚੱਲ ਕੇ ਹੈਰੀਟੇਜ਼ ਆਰਕੀਟੈਕਚਰ ’ਤੇ ਖੋਜ ਕਰਨਗੇ ਬੰਗਲੁਰੂ ਦੀ ਆਰਕੀਟੈਕਟ ਗੀਤਾ ਬਾਲਕ੍ਰਿਸ਼ਨਨ • 21 ਵਿਧਾਨ ਸਭਾ ਹਲਕਿਆਂ ਦੇ ਨੌਜਵਾਨਾਂ ਨਾਲ ਅਕਸ਼ੈ ਸ਼ਰਮਾ ਰਾਹੀਂ ਭਾਜਪਾ ਹੋਵੇਗਾ ਸੰਪਰਕ • ਪੀ.ਯੂ. (PU) ਦੀ ਜਿੱਤ ਪੰਜਾਬ ਦੇ ਨੌਜਵਾਨਾਂ ਵੱਲੋਂ ਭਾਜਪਾ ਨੂੰ ਸਪੱਸ਼ਟ ਸਮਰਥਨ ਦਾ ਸੰਕੇਤ  • ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦਾ ਸ਼ਾਨਦਾਰ ਉਦਘਾਟਨ, ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ • ਐਨ.ਸੀ.ਐਲ.ਟੀ. ਦਾ ਕੰਮ ਰਾਸ਼ਟਰ ਦੀ ਸੇਵਾ ਦੇ ਬਰਾਬਰ : ਜਸਟਿਸ ਅਨੁਪਿੰਦਰ ਸਿੰਘ ਗਰੇਵਾਲ

ਚੰਡੀਗੜ੍ਹ

ਆਰਕਸਪਾਇਰ ’ਚ ਭਵਿੱਖ ਦੇ ਆਰਕੀਟੈਕਟਾਂ ਨੇ ਰੇਲਵੇ ਪਲੇਟਫਾਰਮਾਂ ਨੂੰ ਕੀਤਾ ਰੀ-ਡਿਜ਼ਾਈਨ

Updated on Monday, September 28, 2026 18:58 PM IST

ਚੰਡੀਗੜ੍ਹ: ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ 12ਵੇਂ ਇਨਸ-ਆਊਟ ਦੇ ਸਮਾਪਤੀ ਸਮਾਰੋਹ ਵਿੱਚ, ਉੱਭਰਦੇ ਆਰਕੀਟੈਕਟਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇੱਕ ਟਾਕਸ ਵਜੋਂ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮਾਂ ਨੂੰ ਰੀ-ਡਿਜ਼ਾਈਨ ਕੀਤਾ। ਸੋਮਵਾਰ ਨੂੰ ਪਰੇਡ ਗਰਾਊਂਡ ਵਿਖੇ ਹੋਏ ਸਮਾਪਤੀ ਸਮਾਰੋਹ ਦੌਰਾਨ, ਡਾ. ਸਈਦ ਆਬਿਦ ਰਸ਼ੀਦ ਸ਼ਾਹ, ਆਈਏਐਸ, ਸਕੱਤਰ, ਚੰਡੀਗੜ੍ਹ ਸੈਰ-ਸਪਾਟਾ ਵਿਭਾਗ ਅਤੇ ਐਮਡੀ, ਸਿਟਕੋ ਨੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨੌਜਵਾਨਾਂ ਅਤੇ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਐਗਜ਼ੀਬਿਟਰਜ਼ ਨੂੰ ਸਨਮਾਨਿਤ ਕੀਤਾ।

ਪੀ.ਐਚ.ਡੀ.ਸੀ.ਸੀ.ਆਈ. ਨੇ ਨੌਜਵਾਨ ਪ੍ਰਤਿਭਾ ਅਤੇ ਸ਼ਾਨਦਾਰ ਐਗਜ਼ੀਬਿਟਰਜ਼ ਨੂੰ ਕੀਤਾ ਸਨਮਾਨਿਤ
ਇਨਸ-ਆਊਟ ਐਕਸਪੋ ਵਿਦਿਆਰਥੀਆਂ ਨੂੰ ਸਿੱਖਣ ਅਤੇ ਪ੍ਰਤਿਭਾ ਦਿਖਾਉਣ ਦਾ ਪਲੇਟਫਾਰਮ : ਡਾ. ਸਈਦ ਆਬਿਦ ਰਸ਼ੀਦ ਸ਼ਾਹ


ਡਾ. ਸਈਅਦ ਆਬਿਦ ਰਸ਼ੀਦ ਸ਼ਾਹ ਨੇ ਨੌਜਵਾਨ ਪ੍ਰਤਿਭਾ ਨੂੰ ਸਿੱਖਣ, ਨਵੀਨਤਾ ਲਿਆਉਣ ਅਤੇ ਅਸਲ-ਸੰਸਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇੰਡਸਟਰੀ, ਪ੍ਰੋਫੈਸ਼ਨਲਜ਼ ਅਤੇ ਉੱਭਰ ਰਹੇ ਪ੍ਰਤਿਭਾ ਨੂੰ ਇਕੱਠੇ ਲਿਆਉਣ, ਸੰਵਾਦ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਮੌਕੇ ਪੈਦਾ ਕਰਨ ਲਈ ਇਨਸ-ਆਊਟ ਐਕਸਪੋ ਦੀ ਪ੍ਰਸ਼ੰਸਾ ਕੀਤੀ। ਆਰਕਸਪਾਇਰ ਮੁਕਾਬਲੇ ਨੇ ਆਰਕੀਟੈਕਚਰ ਦੇ ਵਿਦਿਆਰਥੀਆਂ ਨੂੰ ਆਪਣੀ ਕ੍ਰੀਏਟੀਵਿਟੀ, ਡਿਜ਼ਾਈਨ ਥਿਕਿੰਗ ਅਤੇ ਇਨੋਵੇਟਿਵ ਆਈਡੀਆਜ਼ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕੀਤਾ। ਸ਼ੁਰੂਆਤੀ ਰਾਉਂਡ ਵਿੱਚ ਕੁੱਲ 24 ਵਿਦਿਆਰਥੀ ਟੀਮਾਂ ਨੇ ਹਿੱਸਾ ਲਿਆ, ਜਿਸ ਵਿੱਚੋਂ ਜਿਊਰੀ ਨੇ ਫਾਈਨਲ ਲਈ 10 ਟੀਮਾਂ ਦੀ ਚੋਣ ਕੀਤੀ। ਚੁਣੀਆਂ ਗਈਆਂ ਟੀਮਾਂ ਨੂੰ ਭਾਰਤ ਭਰ ਦੇ ਰੇਲਵੇ ਸਟੇਸ਼ਨ ਸੌਂਪੇ ਗਏ ਸਨ ਅਤੇ ਇਨੋਵੇਟਿਵ ਆਰਕੀਟੈਕਚਰਲ ਰੀਡਿਜ਼ਾਈਨ ਕੰਸੈਪਟ ਅਤੇ ਮਾਡਲਾਂ ਨੂੰ ਬਣਾਉਣ ਦਾ ਟਾਸਕ ਸੌਂਪਿਆ ਗਿਆ।
ਇਸ ਮੁਕਾਬਲੇ ਦਾ ਮੁਲਾਂਕਣ ਕਪਿਲ ਸੇਤੀਆ, ਚੰਡੀਗੜ੍ਹ ਦੇ ਸਾਬਕਾ ਮੁੱਖ ਆਰਕੀਟੈਕਟ, ਮਨਮੋਹਨ ਖੰਨਾ ਅਤੇ ਸਪਨਾ ਦੀ ਜਿਊਰੀ ਦੁਆਰਾ ਕੀਤਾ ਗਿਆ। ਚਿਤਕਾਰਾ ਯੂਨੀਵਰਸਿਟੀ ਨੇ ਸਿਕੰਦਰਾਬਾਦ ਰੇਲਵੇ ਸਟੇਸ਼ਨ ਲਈ ਆਪਣੇ ਨਵੀਨਤਾਕਾਰੀ ਸੰਕਲਪ ਲਈ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਚਿਤਕਾਰਾ ਯੂਨੀਵਰਸਿਟੀ ਦੀ ਹੋਰ ਟੀਮ ਨੇ ਵਿਜ਼ਾਗ ਅਤੇ ਵਿਜੇਵਾੜਾ ਰੇਲਵੇ ਸਟੇਸ਼ਨਾਂ ਲਈ ਆਪਣੇ ਡਿਜ਼ਾਈਨ ਸੰਕਲਪਾਂ ਲਈ ਦੂਜਾ ਸਥਾਨ ਪ੍ਰਾਪਤ ਕੀਤਾ।
ਚੰਡੀਗੜ੍ਹ ਯੂਨੀਵਰਸਿਟੀ ਨੇ ਬਠਿੰਡਾ ਰੇਲਵੇ ਸਟੇਸ਼ਨ ਦੇ ਰੀਡਿਜ਼ਾਈਨ ਕੰਸੈਪਟ ਦੇ ਲਈ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਨੇ ਰੇਲਵੇ ਬੁਨਿਆਦੀ ਢਾਂਚੇ ਦੀ ਕਾਰਜਸ਼ੀਲਤਾ, ਯਾਤਰੀ ਅਨੁਭਵ, ਪਹੁੰਚਯੋਗਤਾ ਅਤੇ ਸਮੁੱਚੇ ਆਰਕੀਟੈਕਚਰਲ ਵਿਕਾਸ ਨੂੰ ਬਿਹਤਰ ਬਣਾਉਣ ਲਈ ਵਿਦਿਆਰਥੀਆਂ ਦੇ ਯਤਨਾਂ ਨੂੰ ਪ੍ਰਦਰਸ਼ਿਤ ਕੀਤਾ।
ਪੀਐਚਡੀਸੀਸੀਆਈ ਦੇ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਰਜਨੀਸ਼ ਬਾਂਸਲ ਨੇ ਕਿਹਾ ਕਿ ਇਨ-ਆਊਟ ਨੇ ਕੰਪਨੀਆਂ, ਆਰਕੀਟੈਕਟਾਂ ਅਤੇ ਉਭਰਦੇ ਆਰਕੀਟੈਕਟਾਂ ਨੂੰ ਸ਼ਾਨਦਾਰ ਉਤਸ਼ਾਹ ਪ੍ਰਦਾਨ ਕੀਤਾ। ਇਹ ਸਮਾਗਮ ਸਾਰਿਆਂ ਦੇ ਸਹਿਯੋਗ ਅਤੇ ਭਾਗੀਦਾਰੀ ਨਾਲ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਸਹਿ-ਚੇਅਰਮੈਨ ਸੁਵਰਤ ਖੰਨਾ ਨੇ ਚੰਡੀਗੜ੍ਹ ਪ੍ਰਸ਼ਾਸਨ, ਕਾਰੋਬਾਰਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਚੈਂਬਰ ਭਵਿੱਖ ਵਿੱਚ ਵੀ ਅਜਿਹੇ ਸਾਰਥਕ ਸਮਾਗਮਾਂ ਅਤੇ ਉਦਯੋਗ-ਕੇਂਦ੍ਰਿਤ ਪਹਿਲਕਦਮੀਆਂ ਦਾ ਆਯੋਜਨ ਕਰਨਾ ਜਾਰੀ ਰੱਖੇਗਾ।
ਸਮਾਪਤੀ ਸੈਸ਼ਨ ਵਿੱਚ ਵੱਖ-ਵੱਖ ਕੈਟਾਗਿਰੀਜ਼ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋ-ਮਾਰਕ ਨੂੰ ਬੈਸਟ ਇਨੋਵੇਸ਼ਨ ਵਿਨਰ ਐਲਾਨਿਆ ਗਿਆ, ਜਦੋਂ ਕਿ ਮਾਰਸ ਪਾਵਰ ਨੂੰ ਬੈਸਟ ਇਨੋਵੇਸ਼ਨ ਰਨਰ-ਅੱਪ ਐਲਾਨਿਆ ਗਿਆ। ਕੈਰਵੀ ਲਾਈਟਿੰਗ ਨੂੰ ਬੈਸਟ ਰਵੋਤਮ ਡਿਸਪਲੇਅ ਵਿਨਰ ਪੁਰਸਕਾਰ ਮਿਲਿਆ, ਅਤੇ ਰਾਜਨ ਇੰਡਸਟਰੀਜ਼ ਨੂੰ ਬੈਸਟ ਡਿਸਪਲੇਅ ਰਨਰ-ਅੱਪ ਐਲਾਨਿਆ ਗਿਆ। ਬੈਸਟ ਫੁੱਟਫਾਲ ਸ਼੍ਰੇਣੀ ਵਿੱਚ ਸਕਰਨੀ ਨੂੰ ਵਿਨਰ ਐਲਾਨਿਆ ਗਿਆ, ਜਦੋਂ ਕਿ ਗਲਾਸ ਪੈਲੇਸ ਨੂੰ ਰਨਰਅੱਪ ਪੁਰਸਕਾਰ ਮਿਲਿਆ। ਇਨ੍ਹਾਂ ਸਨਮਾਨਾਂ ਨੇ ਪੰਜ ਦਿਨਾਂ ਪ੍ਰਦਰਸ਼ਨੀ ਦੌਰਾਨ ਐਗਜ਼ੀਬਿਟਰਜ਼ ਦੇ ਇਨੋਵੇਸ਼ਨ, ਪ੍ਰੈਜੈਂਟੇਸ਼ਨ, ਭਾਗੀਦਾਰੀ ਅਤੇ ਸ਼ਮੂਲੀਅਤ ਨੂੰ ਮਾਨਤਾ ਦਿੱਤੀ। ਇਸ ਮੌਕੇ 'ਤੇ ਪੀਐਚਡੀਸੀਸੀਆਈ ਦੀ ਖੇਤਰੀ ਨਿਰਦੇਸ਼ਕ ਸ਼੍ਰੀਮਤੀ ਜਿਗਿਆਸਾ ਨਰੂਲਾ ਸਮੇਤ ਕਈ ਪਤਵੰਤੇ ਮੌਜੂਦ ਸਨ।

Have something to say? Post your comment
ਪੰਜਾਬ ’ਚ 100 ਕਿਲੋਮੀਟਰ ਚੱਲ ਕੇ ਹੈਰੀਟੇਜ਼ ਆਰਕੀਟੈਕਚਰ ’ਤੇ ਖੋਜ ਕਰਨਗੇ ਬੰਗਲੁਰੂ ਦੀ ਆਰਕੀਟੈਕਟ ਗੀਤਾ ਬਾਲਕ੍ਰਿਸ਼ਨਨ

: ਪੰਜਾਬ ’ਚ 100 ਕਿਲੋਮੀਟਰ ਚੱਲ ਕੇ ਹੈਰੀਟੇਜ਼ ਆਰਕੀਟੈਕਚਰ ’ਤੇ ਖੋਜ ਕਰਨਗੇ ਬੰਗਲੁਰੂ ਦੀ ਆਰਕੀਟੈਕਟ ਗੀਤਾ ਬਾਲਕ੍ਰਿਸ਼ਨਨ

ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦਾ ਸ਼ਾਨਦਾਰ ਉਦਘਾਟਨ, ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ

: ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦਾ ਸ਼ਾਨਦਾਰ ਉਦਘਾਟਨ, ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ

ਐੱਚ.ਆਰ. ਦਾ ਭਵਿੱਖ ਤਕਨਾਲੋਜੀ ਅਤੇ ਮਨੁੱਖੀ ਕਦਰਾਂ-ਕੀਮਤਾਂ 'ਤੇ ਕੇਂਦ੍ਰਿਤ

: ਐੱਚ.ਆਰ. ਦਾ ਭਵਿੱਖ ਤਕਨਾਲੋਜੀ ਅਤੇ ਮਨੁੱਖੀ ਕਦਰਾਂ-ਕੀਮਤਾਂ 'ਤੇ ਕੇਂਦ੍ਰਿਤ

ਮਾਂ ਬਗਲਾਮੁਖੀ 'ਤੇ ਆਧਾਰਿਤ ਭਗਤੀ ਗੀਤ ਲਾਂਚ

: ਮਾਂ ਬਗਲਾਮੁਖੀ 'ਤੇ ਆਧਾਰਿਤ ਭਗਤੀ ਗੀਤ ਲਾਂਚ

ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਘੱਟ ਖਰਚ 'ਤੇ ਜ਼ਿੰਦਗੀ ਚਲਾਉਣ ਦਾ ਤਰੀਕਾ ਵਿਕਸਤ ਕਰਨਾ ਪਵੇਗਾ

: ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਘੱਟ ਖਰਚ 'ਤੇ ਜ਼ਿੰਦਗੀ ਚਲਾਉਣ ਦਾ ਤਰੀਕਾ ਵਿਕਸਤ ਕਰਨਾ ਪਵੇਗਾ

ਸਿਟੀ ਬਿਊਟੀਫੁੱਲ ਵਿੱਚ ਅਸ਼ੋਕਾ ਟ੍ਰੀ ਨਾਲ ਲੜੀ ਜਾਵੇਗੀ ਸ਼ੋਰ ਪ੍ਰਦੂਸ਼ਣ ਵਿਰੁੱਧ ਲੜਾਈ

: ਸਿਟੀ ਬਿਊਟੀਫੁੱਲ ਵਿੱਚ ਅਸ਼ੋਕਾ ਟ੍ਰੀ ਨਾਲ ਲੜੀ ਜਾਵੇਗੀ ਸ਼ੋਰ ਪ੍ਰਦੂਸ਼ਣ ਵਿਰੁੱਧ ਲੜਾਈ

ਸ਼ੋਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਿਯਮਤ ਜਾਗਰੂਕਤਾ ਮੁਹਿੰਮ ਜ਼ਰੂਰੀ : ਸੁਸ਼ੀਲ ਡੋਗਰਾ

: ਸ਼ੋਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਿਯਮਤ ਜਾਗਰੂਕਤਾ ਮੁਹਿੰਮ ਜ਼ਰੂਰੀ : ਸੁਸ਼ੀਲ ਡੋਗਰਾ

ਪ੍ਰਯੋਗ ਫਾਊਂਡੇਸ਼ਨ ਰਾਹੀਂ ਲੋੜਵੰਦ ਔਰਤਾਂ ਅਤੇ ਬੱਚਿਆਂ ਦੀ ਸਹਾਇਤਾ ਕਰੇਗਾ ਐਸਜੀਐਚ

: ਪ੍ਰਯੋਗ ਫਾਊਂਡੇਸ਼ਨ ਰਾਹੀਂ ਲੋੜਵੰਦ ਔਰਤਾਂ ਅਤੇ ਬੱਚਿਆਂ ਦੀ ਸਹਾਇਤਾ ਕਰੇਗਾ ਐਸਜੀਐਚ

ਸਿਟੀ ਬਿਊਟੀਫੁੱਲ ਵਿੱਚ ਸ਼ੋਰ ਪ੍ਰਦੂਸ਼ਣ ਵਿਰੁੱਧ ਮੁਹਿੰਮ ਸ਼ੁਰੂ ਕਰਨਗੇ ਸਰਵਪ੍ਰੇਮ ਅਤੇ ਪ੍ਰਯੋਗ ਫਾਊਂਡੇਸ਼ਨ

: ਸਿਟੀ ਬਿਊਟੀਫੁੱਲ ਵਿੱਚ ਸ਼ੋਰ ਪ੍ਰਦੂਸ਼ਣ ਵਿਰੁੱਧ ਮੁਹਿੰਮ ਸ਼ੁਰੂ ਕਰਨਗੇ ਸਰਵਪ੍ਰੇਮ ਅਤੇ ਪ੍ਰਯੋਗ ਫਾਊਂਡੇਸ਼ਨ

ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ 'ਆਊਟ ਆਫ ਫਰੇਮ'

: ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ 'ਆਊਟ ਆਫ ਫਰੇਮ'

X