ਚੰਡੀਗੜ੍ਹ। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਚੰਡੀਗੜ੍ਹ ਚੈਪਟਰ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਰੈਂਪ ਸੀਰੀਜ਼ ਦੇ ਹਿੱਸੇ ਵਜੋਂ "ਸਸਟੇਨ, ਸਕੇਲ ਐਂਡ ਸਕਸੀਡ: ਦ ਏਰਾ ਆਫ਼ ਐਮਐਸਐਮਈ ਇੰਪਾਵਰਮੈਂਟ" ਵਿਸ਼ੇ 'ਤੇ ਸੈਸ਼ਨ ਦਾ ਆਯੋਜਨ ਕੀਤਾ। ਇਸ ਮੌਕੇ ’ਤੇ ਚੰਡੀਗੜ੍ਹ ਚੈਪਟਰ ਦੇ ਚੇਅਰ ਰਜਨੀਸ਼ ਬਾਂਸਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਤਕਨਾਲੋਜੀ ਨੂੰ ਅਪਣਾਉਣ, ਸਸਟੇਨੇਬਿਲਟੀ ਪ੍ਰੈਕਟਿਸ ਅਤੇ ਫਾਈਨੈਂਸ਼ੀਅਲ ਤਿਆਰੀ ਰਾਹੀਂ ਐਮਐਸਐਮਈ ਦੀ ਮਜ਼ਬੂਤੀ 'ਤੇ ਜ਼ੋਰ ਦਿੱਤਾ।
ਪੀਐਚਡੀਸੀਸੀਆਈ ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਸਰਕਾਰੀ ਵਿਭਾਗਾਂ, ਵਿੱਤੀ ਸੰਸਥਾਵਾਂ ਅਤੇ ਟੈਕਨੋਲਾਜੀ ਪ੍ਰੋਵਾਈਡਰਜ਼ ਦੇ ਨਾਲ ਸਾਂਝੇਦਾਰੀ ਰਾਹੀਂ ਐਮਐਸਐਮਈ ਲਈ ਇੱਕ ਇਨੇਬਲਿੰਗ ਈਕੋਸਿਸਟਮ ਬਣਾਉਣ ਦੇ ਵਿਜ਼ਨ ਨੂੰ ਸਾਂਝਾ ਕੀਤਾ। ਸੈਸ਼ਨ ਦੌਰਾਨ, ਨੈਸ਼ਨਲ ਪ੍ਰੋਡਕਟੀਵਿਟੀ ਕੌਂਸਲ, ਚੰਡੀਗੜ੍ਹ ਦੇ ਖੇਤਰੀ ਨਿਰਦੇਸ਼ਕ ਅਸ਼ੋਕ ਕੁਮਾਰ ਨੇ ਉਤਪਾਦਕਤਾ ਵਿੱਚ ਸੁਧਾਰ, ਵੇਸਟ ਨੂੰ ਘਟਾਉਣ ਅਤੇ ਆਪ੍ਰੇਸ਼ਨਲ ਐਕਸੀਲੈਂਸ ਵਧਾਉਣ ਬਾਰੇ ਗੱਲ ਕੀਤੀ। ਟਾਟਾ ਪਾਵਰ ਰੀਨਿਊਏਬਲ ਐਨਰਜੀ ਲਿਮਟਿਡ ਦੇ ਰੀਜ਼ਨਲ ਸੇਲਜ਼ ਮੈਨੇਜਰ ਉਦੈ ਸ਼ੰਕਰ ਨੇ ਇੰਡਸਟ੍ਰੀਅਲ ਆਪ੍ਰੇਸ਼ਨ ਲਈ ਕਲੀਅਰ, ਕਾਸਟ-ਇਫੈਕਟਿਵ ਅਤੇ ਸਸਟੇਨੇਬਲ ਪਾਵਰ ਸਲਿਊਸ਼ਨ ਵੱਲ ਬਦਲਾਅ 'ਤੇ ਜ਼ੋਰ ਦਿੱਤਾ।
ਪੀਐਚਡੀਸੀਸੀਆਈ ਦੀ ਰੀਜ਼ਨਲ ਐਨਸੀਐਲਟੀ ਅਤੇ ਕਾਰਪੋਰੇਟ ਅਫੇਅਰਜ਼ ਕਮੇਟੀ ਦੇ ਕਨਵੀਨਰ, ਸੀਐਸ ਰਾਹੁਲ ਜੋਗੀ ਨੇ ਕਾਰਪੋਰੇਟ ਗਵਰਨੈਂਸ, ਰੈਗੂਲੇਟਰੀ ਕੰਪਲਾਇੰਸ ਅਤੇ ਬਿਜਨਸ ਕੰਟੀਨਿਯੂਇਟੀ ਦੇ ਲਈ ਜ਼ਰੂਰੀ ਲੀਗਲ ਸੇਫਗਾਰਡਜ਼ ’ਤੇ ਇਨਸਾਈਟਸ ਦਿੱਤੀ। ਪੀਐਨਬੀ ਚੰਡੀਗੜ੍ਹ ਦੇ ਏਜੀਐਮ ਸੀਏ ਸਿਧਾਰਥ ਮਿੱਤਲ ਨੇ ਐਮਐਸਐਮਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਪੀਐਚਡੀਸੀਸੀਆਈ ਦੀ ਖੇਤਰੀ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਕਮੇਟੀ ਦੇ ਕਨਵੀਨਰ ਸ਼ਿਵ ਸ਼ੰਕਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।