ਚੰਡੀਗੜ੍ਹ: ਸੰਗੀਤਕਾਰ ਏ ਆਰ ਰਹਿਮਾਨ ਦੀ ਪਤਨੀ ਸਾਇਰਾ ਨੇ ਆਪਣੇ ਪਤੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੀ ਪਤਨੀ ਨੇ ਵਿਆਹ ਦੇ 29 ਸਾਲ ਬਾਅਦ ਉਸ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਹੈ। ਸਾਇਰਾ ਦੀ ਵਕੀਲ ਵੰਦਨਾ ਸ਼ਾਹ ਨੇ ਜੋੜੇ ਦੇ ਵੱਖ ਹੋਣ ਦੇ ਫੈਸਲੇ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ।
ਏਆਰ ਰਹਿਮਾਨ ਦੀ ਪਤਨੀ ਸਾਇਰਾ ਦੇ ਵਕੀਲ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਵਿਆਹ ਦੇ ਕਈ ਸਾਲਾਂ ਬਾਅਦ ਸਾਇਰਾ ਨੇ ਆਪਣੇ ਪਤੀ ਏਆਰ ਰਹਿਮਾਨ ਤੋਂ ਵੱਖ ਹੋਣ ਦਾ ਮੁਸ਼ਕਲ ਫੈਸਲਾ ਲਿਆ ਹੈ। ਇਹ ਰਿਸ਼ਤਿਆਂ 'ਚ ਤਣਾਅ ਤੋਂ ਬਾਅਦ ਆਇਆ ਹੈ। ਇੱਕ ਦੂਜੇ ਲਈ ਡੂੰਘੇ ਪਿਆਰ ਦੇ ਬਾਵਜੂਦ, ਦੋਵਾਂ ਵਿਚਕਾਰ ਤਣਾਅ ਅਤੇ ਮੁਸ਼ਕਲਾਂ ਨੇ ਅਜਿਹੀ ਖੱਡ ਪੈਦਾ ਕਰ ਦਿੱਤੀ ਹੈ ਜਿਸ ਨੂੰ ਇਸ ਸਮੇਂ ਕੋਈ ਵੀ ਧਿਰ ਠੀਕ ਕਰਨ ਦੇ ਯੋਗ ਨਹੀਂ ਸਮਝਦੀ।
ਏ.ਆਰ.ਰਹਿਮਾਨ ਦੀ ਪਤਨੀ ਸਾਇਰਾ ਦੇ ਵਕੀਲ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਾਇਰਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਸਨੇ ਦਰਦ ਅਤੇ ਤਕਲੀਫ ਦੇ ਕਾਰਨ ਇਹ ਫੈਸਲਾ ਲਿਆ ਹੈ। ਸਾਇਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸਦੀ ਨਿੱਜਤਾ ਵਿੱਚ ਦਖਲ ਨਾ ਦੇਣ। ਉਸਨੇ ਕਿਹਾ ਕਿ ਉਹ ਆਪਣੇ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਜੀਵਨ
ਏ ਆਰ ਰਹਿਮਾਨ ਅਤੇ ਸਾਇਰਾ ਦਾ ਵਿਆਹ 1995 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ, ਜਿਨ੍ਹਾਂ ਦੇ ਨਾਂ ਖਤੀਜਾ, ਰਹੀਮਾ ਅਤੇ ਅਮੀਨ। ਜਾਣਕਾਰੀ ਮੁਤਾਬਕ ਏਆਰ ਰਹਿਮਾਨ ਨੇ 1989 'ਚ ਇਸਲਾਮ ਧਰਮ ਅਪਣਾ ਲਿਆ ਸੀ। ਉਸ ਨੇ ਆਪਣਾ ਨਾਂ ਦਿਲੀਪ ਕੁਮਾਰ ਤੋਂ ਬਦਲ ਕੇ ਅੱਲ੍ਹਾ ਰਾਖਾ ਰਹਿਮਾਨ ਰੱਖ ਲਿਆ ਸੀ।
ਕਾਬਿਲੇਗੌਰ ਹੈ ਕਿ ਸੰਗੀਤਕਾਰ ਏ ਆਰ ਰਹਿਮਾਨ ਨੂੰ 1992 ਦੀ ਫਿਲਮ ਰੋਜ਼ਾ ਤੋਂ ਪਹਿਲਾ ਬ੍ਰੇਕ ਮਿਲਿਆ। ਇਹ ਇੱਕ ਹਿੱਟ ਸੀ ਅਤੇ ਰਹਿਮਾਨ ਦੇ ਸਾਊਂਡਟ੍ਰੈਕ ਕਾਰਨ ਉਨ੍ਹਾਂ ਨੂੰ ਸਰਵੋਤਮ ਸੰਗੀਤਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ।