ਚੰਡੀਗੜ੍ਹ - ਜਵਾਈ ਜੀ ਦੇ ਐਪੀਸੋਡ ਵਿੱਚ, ਹਰਨਵ ਦੇ ਮੈਨੇਜਰ ਨੇ ਚੁੱਕਿਆ ਵੱਡਾ ਕਦਮ, ਬੱਚਿਆਂ ਤੇ ਸਿਦਕ ਉੱਤੇ ਕੀਤਾ ਹਮਲਾ, ਦੂਜੇ ਪਾਸੇ ਹਰਨਵ ਆਪਣੀ ਬਹਾਦਰੀ ਤੇ ਹੌਂਸਲੇ ਦੇ ਨਾਲ ਸਿਦਕ ਤੇ ਬੱਚਿਆਂ ਨੂੰ ਬਚਾ ਲੈਂਦਾ ਹੈ ਪਰ ਸਿਦਕ ਦਾ ਭਰੋਸਾ ਹਾਂਸਿਲ ਕਰਨ ਦੇ ਲਈ ਉਹ ਆਪਣੀ ਪਛਾਣ ਛੁਪਾਉਂਦਾ ਹੈ।
ਅੱਜ ਦੇ ਐਪੀਸੋਡ ਵਿੱਚ, ਐਨਜੀਓ ਵਿੱਚ ਪਹੁੰਚਣ 'ਤੇ, ਸਿਦਕ ਨੇ ਬੱਚਿਆਂ ਦੀ ਮਦਦ ਕਰਨ ਦੇ ਉਸ ਦੇ ਯਤਨਾਂ ਨੂੰ ਸਵੀਕਾਰ ਕਰਦੇ ਹੋਏ, ਹਰਨਵ ਨੂੰ ਘੁੱਟ ਕੇ ਜੱਫੀ ਪਈ। ਹਾਲਾਂਕਿ, ਚੀਜ਼ਾਂ ਉਦੋਂ ਮੁਸ਼ਕਲ ਹੋ ਗਈਆਂ ਜਦੋਂ ਹਰਨਵ ਨੇ ਗਲਤੀ ਨਾਲ ਐਨਜੀਓ ਦੀਆਂ ਬਿਜਲੀ ਦੀ ਤਾਰਾਂ ਕੱਟ ਦਿੱਤੀਆਂ।
ਕੀ ਹਰਨਵ ਦੀ ਅਸਲ ਪਛਾਣ ਸਿਦਕ ਦੇ ਸਾਹਮਣੇ ਆ ਜਾਵੇਗੀ? ਜ਼ੀ ਪੰਜਾਬੀ 'ਤੇ ਹਰ ਸੋਮਵਾਰ ਤੋਂ ਸ਼ਨੀਵਾਰ ਸ਼ਾਮ 7:30 ਵਜੇ "ਜਵਾਈ ਜੀ" ਦਾ ਦਿਲਚਸਪ ਐਪੀਸੋਡ ਦੇਖੋ।