ਨਵੀਂ ਦਿੱਲੀ: ਮਹਾਭਾਰਤ ਦੀ ‘ਦ੍ਰੋਪਦੀ’ ਅਤੇ ਭਾਜਪਾ ਦੀ ਸਾਬਕਾ ਲੋਕ ਸਭਾ ਮੈਂਬਰ ਰੂਪਾ ਗਾਂਗੁਲੀ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਰੂਪਾ ਗਾਂਗੁਲੀ ਪੂਰੀ ਰਾਤ ਬਾਂਸਦਰੋਨੀ ਥਾਣੇ ਦੇ ਸਾਹਮਣੇ ਧਰਨੇ ‘ਤੇ ਬੈਠੀ ਰਹੀ। ਇਸ ਦੌਰਾਨ ਬੰਗਾਲ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਰਿਪੋਰਟਾਂ ਦੀ ਮੰਨੀਏ ਤਾਂ ਰੂਪਾ ਗਾਂਗੁਲੀ ਬੀਤੀ ਰਾਤ ਤੋਂ ਹੀ ਬਾਂਸਦਰੋਨੀ ਥਾਣੇ ‘ਚ ਪ੍ਰਦਰਸ਼ਨ ਕਰ ਰਹੀ ਸੀ। ਰੂਪਾ ਨੂੰ ਪੁਲਿਸ ਨੇ ਅੱਜ ਯਾਨੀ 3 ਅਕਤੂਬਰ ਦੀ ਸਵੇਰ ਨੂੰ ਗ੍ਰਿਫ਼ਤਾਰ ਕੀਤਾ। ਭਾਜਪਾ ਵਰਕਰਾਂ ਅਨੁਸਾਰ ਪੁਲਿਸ ਨੇ ਕਰੀਬ 10 ਵਜੇ ਰੂਪਾ ਨੂੰ ਹਿਰਾਸਤ ਵਿੱਚ ਲਿਆ।
ਗੌਰਤਲਬ ਹੈ ਕਿ ਰੂਪਾ ਗਾਂਗੁਲੀ ਨੇ ਬਾਂਸਦਰੋਨੀ ‘ਚ ਸੜਕ ਹਾਦਸੇ ਨੂੰ ਲੈ ਕੇ ਪੁਲਿਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਰੂਪਾ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਨਹੀਂ ਲੈਂਦੀ, ਉਦੋਂ ਤੱਕ ਉਹ ਥਾਣੇ ਅੱਗੇ ਬੈਠ ਕੇ ਧਰਨਾ ਦਿੰਦੇ ਰਹਿਣਗੇ। ਪੁਲਿਸ ਨੇ ਉਨ੍ਹਾਂ ਨੂੰ (ਰੂਪਾ) ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਸੇ ਦੀ ਗੱਲ ਨਹੀਂ ਸੁਣੀ। ਰੂਪਾ ਗਾਂਗੁਲੀ ਪੂਰੀ ਰਾਤ ਬਾਂਸਦਰੋਨੀ ਥਾਣੇ ‘ਚ ਵਿੱਚ ਬੈਠ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੀ ਰਹੀ। ਪ੍ਰਦਰਸ਼ਨ ਨੂੰ ਰੋਕਣ ਲਈ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਹੈ ਸਾਰਾ ਮਾਮਲਾ: ਰੂਪਾ ਗਾਂਗੁਲੀ ਵੱਲੋਂ ਬਾਂਸਦਰੋਨੀ ਵਿੱਚ ਵਾਪਰੇ ਹਾਦਸੇ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਬੁੱਧਵਾਰ ਸਵੇਰੇ 9ਵੀਂ ਜਮਾਤ ਦੀ ਵਿਦਿਆਰਥਣ ਸਕੂਲ ਜਾ ਰਹੀ ਸੀ। ਹਾਲਾਂਕਿ ਇਲਾਕੇ ਵਿੱਚ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਇੱਕ ਜੇਸੀਬੀ ਨੇ ਵਿਦਿਆਰਥਣ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਆਸ-ਪਾਸ ਮੌਜੂਦ ਲੋਕਾਂ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਬਾਂਸਦਰੋਨੀ ‘ਚ ਹੜਕੰਪ ਮਚ ਗਿਆ।