Sunday, 25 May 2025
BREAKING
ਪੰਜਾਬੀ ਗਾਇਕ ਕਬੀਰ ਸੰਧੂ ਦੇ ਨਵੇਂ ਗੀਤ ਨੂੰ ਦਰਸ਼ਕ ਦੇ ਰਹੇ ਨੇ ਭਰਵਾਂ ਹੁੰਗਾਮਾ ਪੰਜਾਬੀ ਗਾਇਕ ਕਬੀਰ ਸੰਧੂ ਦੇ ਨਵੇਂ ਗੀਤ ਨੂੰ ਦਰਸ਼ਕ ਦੇ ਰਹੇ ਨੇ ਭਰਵਾਂ ਹੁੰਗਾਮਾ ਅਫਰੀਕਾ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਵਧਾਏਗਾ ਪੀਐਚਡੀਸੀਸੀਆਈ ਅਫਰੀਕਾ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਵਧਾਏਗਾ ਪੀਐਚਡੀਸੀਸੀਆਈ ਇਲੈਕਟ੍ਰਿਕ ਵਾਹਨਾਂ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਉਤਪਾਦਨ ਵਧਾਉਣ ਉੱਦਮੀ : ਸੰਜੀਵ ਚਾਵਲਾ ਪੀਐਚਡੀਸੀਸੀਆਈ ਨੇ ਮਹਿਲਾ ਉੱਦਮੀਆਂ ਨੂੰ ਕੀਤਾ ਸਨਮਾਨਿਤ ਆਰਟ ਥੈਰੇਪੀ ਰਾਹੀਂ ਵਿਦਿਆਰਥੀ ਦੇ ਵਿਵਹਾਰ ਨੂੰ ਸਮਝਣ ਅਧਿਆਪਕ : ਸੂਦ ਦੇਸ਼ ਦੀ ਅਰਥਵਿਵਸਥਾ 'ਤੇ ਸਕਾਰਾਤਮਕ ਪ੍ਰਭਾਵ ਪਾਵੇਗਾ ਬਜਟ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ.ਨਗਰ ਵੱਲੋਂ ਮਨਾਇਆ ਗਿਆ ਰਾਸ਼ਟਰੀ ਯੁਵਾ ਦਿਵਸ ਹਰ ਸਿਹਤ ਕਾਮਾ ਸਿਹਤ ਕੇਂਦਰਾਂ ’ਚ ਸੁਧਾਰ ਲਈ ਤਹੱਈਆ ਕਰੇ : ਡਾ. ਅਨਿਲ ਗੋਇਲ

ਰਾਸ਼ਟਰੀ

ਰਾਸ਼ਟਰੀ ਸੰਤ ਐਲਾਣੇ ਗਏ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ

Updated on Monday, December 30, 2024 19:08 PM IST

 

ਚੰਡੀਗੜ੍ਹ। ਅਨੰਤ ਭੂਸ਼ਿਤ ਵੈਸ਼ਨਵ ਕੁਲਭੂਸ਼ਨ ਸ਼੍ਰੀ ਸ਼੍ਰੀ ਸ਼੍ਰੀ 1008 ਸ਼੍ਰੀ ਮਹੰਤ ਨਿਤਯ ਗੋਪਾਲ ਦਾਸ ਜੀ ਵੱਲੋਂ ਮਹਾਰਾਜ ਪੀਠਾਧੀਸ਼ਵਰ ਸ਼੍ਰੀ ਮਨੀਰਾਮ ਦਾਸ ਛੋਟੀ ਛਾਉਣੀ, ਜੋ ਕਿ ਪ੍ਰਧਾਨ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟ੍ਰਸਟ ਅਤੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਨਿਆਸ ਮਥੁਰਾ ਦੇ, ਦੀ ਸਰਪ੍ਰਸਤੀ ਹੇਠ ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਰਾਸ਼ਟਰੀ ਸੰਤ ਦੀ ਉਪਾਧੀ ਅਤੇ ਵੈਸ਼ਨਵ ਪਦਮ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।

ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਐਲਾਣੇ ਗਏ ਕੌਮੀ ਸੰਤ

ਰਾਸ਼ਟਰੀ ਸੰਤ ਦੀ ਉਪਾਧੀ ਨਾਲ ਨਵਾਜੇ ਗਏ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ

ਸ਼੍ਰੀ 1008 ਸ਼੍ਰੀ ਮਹੰਤ ਨਿਤਯ ਗੋਪਾਲ ਦਾਸ ਜੀ ਨੇ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਰਾਸ਼ਟਰੀ ਸੰਤ ਐਲਾਨਿਆ

ਸ਼੍ਰੀ 1008 ਸ਼੍ਰੀ ਮਹੰਤ ਨਿਤਯ ਗੋਪਾਲ ਦਾਸ ਜੀ ਨੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਰਾਸ਼ਟਰੀ ਸੰਤ ਦੀ ਉਪਾਧੀ ਨਾਲ ਸਨਮਾਨਿਤ ਕੀਤਾ

ਵਰਨਣਯੋਗ ਹੈ ਕਿ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਉਸ ਨਿਹੰਗ ਬਾਬਾ ਫਕੀਰ ਸਿੰਘ ਦੇ ਪਰਿਵਾਰ ਦੇ ਅੱਠਵੇਂ ਵੰਸ਼ਜ ਹਨ ਜਿਨ੍ਹਾਂ ਨੇ ਨਵੰਬਰ 1858 ਵਿਚ 25 ਨਿਹੰਗ ਸਿੰਘਾਂ (ਸਿੱਖਾਂ) ਨਾਲ ਮਿਲ ਕੇ ਬਾਬਰੀ ਮਸਜਿਦ ਦੇ ਢਾਂਚੇ 'ਤੇ ਕਬਜ਼ਾ ਕਰਕੇ ਉਸ ਵਿਚ ਹਵਨ ਵੀ ਕੀਤਾ ਸੀ। ਦੀਵਾਰਾਂ 'ਤੇ ਰਾਮ ਰਾਮ ਲਿੱਖਿਆ ਅਤੇ ਭਗਵਾ ਝੰਡਾ ਲਹਿਰਾਇਆ ਸੀ । ਇਸ ਤੋਂ ਬਾਅਦ ਬਾਬਰੀ ਮਸਜਿਦ ਦੇ ਮੁਆਜ਼ਿਮ (ਮਸਜਿਦ ਅਧਿਕਾਰੀ) ਦੀ ਸ਼ਿਕਾਇਤ 'ਤੇ ਅਵਧ ਦੇ ਥਾਣੇਦਾਰ ਵੱਲੋਂ 30 ਨਵੰਬਰ 1858 ਨੂੰ 25 ਨਿਹੰਗ ਸਿੰਘਾਂ (ਸਿੱਖਾਂ) ਵਿਰੁੱਧ ਐਫ.ਆਈ.ਆਰ. ਦਰਜ ਕੀਤੀ । ਇਹ ਇੱਕ ਵੱਡੀ ਅਤੇ ਮਹੱਤਵਪੂਰਨ ਇਤਿਹਾਸਕ ਘਟਨਾ ਹੈ ਪਰ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਜਦੋਂ ਸੁਪਰੀਮ ਕੋਰਟ ਇਸ ਐਫ.ਆਈ.ਆਰ. ਨੂੰ ਮਹੱਤਵਪੂਰਨ ਸਬੂਤ ਵਜੋਂ ਲੈਂਦੀ ਹੈ ਜਿਸ ਦੇ ਆਧਾਰ 'ਤੇ ਉਹ 9 ਨਵੰਬਰ 2019 ਨੂੰ ਹਿੰਦੂਆਂ ਦੇ ਹੱਕ ਵਿੱਚ ਆਪਣਾ ਫੈਸਲਾ ਦਿੰਦੀ ਹੈ।

ਬਾਬਾ ਹਰਜੀਤ ਸਿੰਘ ਰਸੂਲਪੁਰ ਨੇ 22 ਜਨਵਰੀ 2024 ਨੂੰ ਸ਼੍ਰੀ ਰਾਮ ਮੰਦਿਰ ਦੀ ਪ੍ਰਾਨ-ਪ੍ਰਤਿਸ਼ਠਾ ਸਮੇਂ ਆਪਣੇ ਨਿਹੰਗ ਸਿੰਘਾਂ ਸਮੇਤ ਅਯੁੱਧਿਆ ਵਿਖੇ ਲੰਗਰ ਲਗਾਇਆ ਅਤੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਦੀ ਸੇਵਾ ਕੀਤੀ।

ਇਸ ਮੌਕੇ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲਿਆਂ ਨੇ ਇਸ ਸਨਮਾਨ ਲਈ ਸ਼੍ਰੀ 1008 ਸ਼੍ਰੀ ਮਹੰਤ ਨਿਤਿਆ ਗੋਪਾਲ ਦਾਸ ਜੀ ਅਤੇ ਮਹਾਰਾਜ ਪੀਠਾਧੀਸ਼ਵਰ ਸ਼੍ਰੀ ਮਨੀਰਾਮ ਦਾਸ ਛੋਟੀ ਛਾਉਣੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

Readers' Comments
Harpreet Singh Aulakh 8/23/2023 3:56:12 PM

Good job done by police department

Have something to say? Post your comment
X