ਬੈਂਗਲੁਰੂ। ਬੇਂਗਲੁਰੂ ਦੇ ਹੇਬਲ ਵਿੱਚ ਇੱਕ 39 ਸਾਲਾ ਸਾਫਟਵੇਅਰ ਇੰਜੀਨੀਅਰ ਡਿਜੀਟਲ ਗ੍ਰਿਫਤਾਰੀ ਦਾ ਸ਼ਿਕਾਰ ਹੋ ਗਿਆ। ਠੱਗਾਂ ਨੇ ਉਸ ਨੂੰ ਡਰਾ ਧਮਕਾ ਕੇ 11.8 ਕਰੋੜ ਰੁਪਏ ਹੜੱਪ ਲਏ। ਬਾਅਦ 'ਚ ਸ਼ੱਕ ਹੋਣ 'ਤੇ ਇੰਜੀਨੀਅਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ।
ਮਾਮਲਾ ਇੱਕ ਮਹੀਨਾ ਪੁਰਾਣਾ ਹੈ। ਪੁਲਸ ਨੂੰ ਦਿੱਤੇ ਬਿਆਨ ਮੁਤਾਬਕ ਉਕਤ ਵਿਅਕਤੀ ਨੇ 25 ਨਵੰਬਰ ਤੋਂ 12 ਦਸੰਬਰ ਦਰਮਿਆਨ ਪੈਸੇ ਗੁਆ ਦਿੱਤੇ। ਠੱਗਾਂ ਨੇ ਇੰਜੀਨੀਅਰ ਨੂੰ ਟਰਾਈ (ਟੈਲੀਕਾਮ ਰੈਗੂਲੇਸ਼ਨ ਆਫ ਇੰਡੀਆ) ਦਾ ਅਧਿਕਾਰੀ ਦੱਸ ਕੇ ਬੁਲਾਇਆ ਸੀ ਅਤੇ ਉਸ ਨੂੰ ਆਧਾਰ-ਸਿਮ ਦੀ ਧੋਖਾਧੜੀ ਨਾਲ ਵਰਤੋਂ ਬਾਰੇ ਜਾਣਕਾਰੀ ਦੇ ਕੇ ਧਮਕੀ ਦਿੱਤੀ ਸੀ।