Saturday, 17 October 2026
BREAKING
• ਜਾਗਰੂਕਤਾ ਪ੍ਰੋਗਰਾਮ ’ਚ ਐਮ.ਐਸ.ਐਮ.ਈ. ਦੀ ਉਤਪਾਦਕਤਾ ਵਧਾਉਣ ਲਈ ਸਰਕਾਰੀ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ • ਦਿੱਗਜਾਂ ਨਾਲ ਮੁਲਾਕਾਤ ਨੇ ਹਲਕਾ ਉੱਤਰੀ ਵਿੱਚ ਅਕਸ਼ੈ ਸ਼ਰਮਾ ਲਈ ਬਦਲੇ ਸਿਆਸੀ ਸਮੀਕਰਨ • ਆਰਕਸਪਾਇਰ ’ਚ ਭਵਿੱਖ ਦੇ ਆਰਕੀਟੈਕਟਾਂ ਨੇ ਰੇਲਵੇ ਪਲੇਟਫਾਰਮਾਂ ਨੂੰ ਕੀਤਾ ਰੀ-ਡਿਜ਼ਾਈਨ • ਪੀਐਚਡੀਸੀਸੀਆਈ ਨੇ ਕੀਤਾ ਯੰਗ ਆਰਕੀਟੈਕਟ ਫੋਰਮ ਦਾ ਗਠਨ • ਵਿਕਸਤ ਭਾਰਤ-2047 ਦੇ ਨਿਰਮਾਣ ਵਿੱਚ ਆਰਕੀਟੈਕਟਸ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸਿੰਘ ਸੰਧੂ • ਪੰਜਾਬ ’ਚ 100 ਕਿਲੋਮੀਟਰ ਚੱਲ ਕੇ ਹੈਰੀਟੇਜ਼ ਆਰਕੀਟੈਕਚਰ ’ਤੇ ਖੋਜ ਕਰਨਗੇ ਬੰਗਲੁਰੂ ਦੀ ਆਰਕੀਟੈਕਟ ਗੀਤਾ ਬਾਲਕ੍ਰਿਸ਼ਨਨ • 21 ਵਿਧਾਨ ਸਭਾ ਹਲਕਿਆਂ ਦੇ ਨੌਜਵਾਨਾਂ ਨਾਲ ਅਕਸ਼ੈ ਸ਼ਰਮਾ ਰਾਹੀਂ ਭਾਜਪਾ ਹੋਵੇਗਾ ਸੰਪਰਕ • ਪੀ.ਯੂ. (PU) ਦੀ ਜਿੱਤ ਪੰਜਾਬ ਦੇ ਨੌਜਵਾਨਾਂ ਵੱਲੋਂ ਭਾਜਪਾ ਨੂੰ ਸਪੱਸ਼ਟ ਸਮਰਥਨ ਦਾ ਸੰਕੇਤ  • ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦਾ ਸ਼ਾਨਦਾਰ ਉਦਘਾਟਨ, ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ • ਐਨ.ਸੀ.ਐਲ.ਟੀ. ਦਾ ਕੰਮ ਰਾਸ਼ਟਰ ਦੀ ਸੇਵਾ ਦੇ ਬਰਾਬਰ : ਜਸਟਿਸ ਅਨੁਪਿੰਦਰ ਸਿੰਘ ਗਰੇਵਾਲ

ਪੰਜਾਬ

ਹਿੰਦੂ ਭਾਈਚਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ਘਰਾਂ ਵਿੱਚ ਦੀਵੇ ਜਗਾਉਣ - ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ।

Updated on Friday, December 06, 2024 23:07 PM IST

ਦਿੱਲੀ  - ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਨਿਮਰਤਾ ਸਹਿਤ ਹਿੰਦੂ ਭਾਈਚਾਰੇ ਦੇ ਵੀਰਾਂ ਨੂੰ ਕਿਹਾ ਕਿ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਦਾ ਸਮਾਂ ਹੈ, ਉਹਨਾਂ ਦੀ ਯਾਦ ਮਨਾਉਣ ਦਾ ਸਮਾਂ ਹੈ ਅਤੇ ਤੁਹਾਡੇ ਦੇਵੀ ਦੇਵਤੇ ਤੁਹਾਡੇ ਇਸ਼ਟ ਤੁਹਾਡੇ ’ਤੇ ਤਾਂ ਹੀ ਪ੍ਰਸੰਨ ਹੋਣਗੇ ਜੇ ਤੁਹਾਡੇ ਘਰਾਂ ਵਿੱਚ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਦੀਵੇ ਜਗੇਗਾ।


 ਦਮਦਮੀ ਟਕਸਾਲ ਦੇ ਮੁਖੀ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ 349 ਵੇਂ ਸ਼ਹੀਦੀ ਗੁਰਪੁਰਬ ਦਿਹਾੜੇ ’ਤੇ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ਜੀ ਦਿੱਲੀ ਵਿਖੇ ਵਿਸ਼ੇਸ਼ ਸ਼ਹੀਦੀ ਸਮਾਗਮ ਦੌਰਾਨ ਗੁਰ ਇਤਿਹਾਸ ਚੋਂ ਸ਼ਹੀਦੀ ਪ੍ਰਸੰਗ ਦੀ ਕਥਾ ਸਰਵਨ ਕਰਾ ਰਹੇ ਸਨ। ਇਸ ਤੋਂ ਪਹਿਲਾਂ ਸੰਗਤਾਂ ਨਾਲ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 12 ਵੱਜ ਕੇ 25 ਮਿੰਟ 'ਤੇ ਹੋਈ ਸੀ, ਉਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੀਤਾ ਸੀ। ਉਹਨਾਂ ਕਿਹਾ 

ਵਣਜਾਰੇ ਸਿੱਖ, ਲੁਬਾਣਾ ਸਿੱਖ ਅਤੇ ਸਿਕਲੀਗਰ ਆਦਿ ਜੋ ਸਿੱਖੀ ਦਾ ਅਨਿੱਖੜਵਾਂ ਅੰਗ, ਇਨ੍ਹਾਂ ਦੀ ਬਾਂਹ ਫੜਨ ਦੀ ਲੋੜ।
ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆ ਅੰਦਰ ਧਾਰਮਿਕ ਹੱਕਾਂ ਦੀ ਖ਼ਾਤਰ ਮਹਾਨ ਸ਼ਹਾਦਤ ਦਿੱਤੀ  ਅਤੇ ਬਾਦਸ਼ਾਹ ਔਰੰਗਜ਼ੇਬ ਦੇ ਹਰ ਜ਼ੁਲਮ ਨੂੰ ਖਿੜੇ ਮੱਥੇ ਸਹਾਰਦਿਆਂ ਸ਼ਾਂਤੀ ਨਾਲ ਹਿੰਦੂ ਧਰਮ ਦੀ ਰੱਖਿਆ ਲਈ ਮਹਾਨ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਦਸਮੇਸ਼ ਪਿਤਾ ਨੇ ਵੀ ਕਿਹਾ ਹੈ ਕਿ ਕਲਯੁਗ ਵਿੱਚ ਇੰਨਾ ਵੱਡਾ ਸਾਕਾ ਕਦੀ ਨਹੀਂ ਦੇਖਿਆ ਗਿਆ। ਉਹਨਾਂ ਕਿਹਾ ਕਿ ਕਿਸੇ ਵੀ ਪੀਰ, ਪੈਗ਼ੰਬਰ, ਅਵਤਾਰ ਜਾਂ ਰਹਿਬਰ ਵੱਲੋਂ ਕਿਸੇ ਦੂਸਰੇ ਧਰਮ ਲਈ ਇੰਨੀ ਵੱਡੀ ਕੁਰਬਾਨੀ ਜਾਂ ਸ਼ਹਾਦਤ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪ੍ਰਸੰਗ ਨੂੰ ਦੁਨੀਆ ਭਰ 'ਚ ਪਹੁੰਚਾਇਆ ਜਾਣਾ ਚਾਹੀਦਾ ਹੈ।


ਉਨ੍ਹਾਂ ਕਿਹਾ ਕਿ ਸਿੱਖ ਧਰਮ ਵਰਗਾ ਨਿਵੇਕਲਾ ਧਰਮ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲੇਗਾ। ਖ਼ਾਲਸਾ ਰੱਬੀ ਮੌਜ ਤੋਂ ਪੈਦਾ ਹੋਇਆ ਹੈ, ਸਿੱਖੀ ਨੂੰ ਦੁਨੀਆ ਦੀ ਕੋਈ ਵੀ ਤਾਕਤ ਮੇਟ ਨਹੀਂ ਸਕੇਗੀ। ਸਿੱਖੀ ਜੁੱਗੋ ਜੁਗ ਰਹੇਗੀ ਤੇ ਨਿਸ਼ਾਨ ਸਾਹਿਬ ਝੂਲਦੇ ਰਹਿਣਗੇ। ਸਿੱਖ ਧਰਮ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਨਫ਼ਰਤ ਦੂਈ ਦਵੈਤ ਦੀਆਂ ਕੰਧਾਂ ਸਿੱਖ ਧਰਮ ਨੇ ਕਦੇ ਵੀ ਨਹੀਂ ਉਸਾਰੀਆਂ ਹਨ।  ਖ਼ਾਲਸੇ ਦੇ ਹੱਥ ਤਾਕਤ ਆਈ ਤਾਂ ਸਿੱਖਾਂ ਨੇ ਦੂਜਿਆਂ ਦੇ ਧਾਰਮਿਕ ਅਸਥਾਨਾਂ ਦਾ ਸਤਿਕਾਰ ਕੀਤਾ, ਬੇਕਦਰੀ ਕਦੀ ਨਹੀਂ ਕੀਤੀ।

ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਛੋਟੇ ਛੋਟੇ ਦੁਨਿਆਵੀ ਮਤਲਬ ਲਈ ਸਿੱਖੀ ਛੱਡਣ ਲੱਗਿਆਂ ਸਾਨੂੰ ਰੰਜਕ ਵੀ ਸ਼ਰਮ ਨਹੀਂ ਆਉਂਦੀ, ਪਰ ਵਣਜਾਰੇ ਸਿੱਖ, ਲੁਬਾਣਾ ਸਿੱਖ ਅਤੇ ਸਿਕਲੀਗਰ ਆਦਿ ਜੋ ਸਿੱਖੀ ਦਾ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਨੇ ਸਿੱਖੀ ਬਦਲੇ ਆਪਣਾ ਰਾਜ ਭਾਗ ਗਵਾ ਦਿੱਤੇ ਹਨ। ਜਿਨ੍ਹਾਂ ਨੂੰ ਮੁਗ਼ਲੀਆ ਹਕੂਮਤ ਨੇ ਬਰਬਾਦ ਕੀਤਾ ਅਤੇ ਇਨ੍ਹਾਂ ਲੋਕਾਂ ਨੂੰ ਜੰਗਲ ਬੇਲਿਆਂ ਵਿੱਚ ਸਮਾਂ ਗੁਜ਼ਾਰਨਾ ਪਿਆ।  ਅਸਲ ਚ ਇਹ ਵੱਡੇ ਵਪਾਰੀ ਸਨ ਪਰ ਅੱਜ ਸਿੱਖੀ ਬਦਲੇ ਕੰਗਾਲਾਂ ਵਾਂਗ ਬਤੀਤ ਕਰ ਰਹੇ ਹਨ।

ਸਿੱਖ ਧਰਮ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਨਫ਼ਰਤ ਦੂਈ ਦਵੈਤ ਦੀਆਂ ਕੰਧਾਂ ਸਿੱਖ ਧਰਮ ਨੇ ਕਦੇ ਵੀ ਨਹੀਂ ਉਸਾਰੀਆਂ ਹਨ।
ਅੱਜ ਵੀ ਇਹ ਟੱਪਰੀਵਾਸ ਬਣੇ ਨਾਨਕ ਪੰਥੀ ਅਖਵਾ ਰਹੇ ਹਨ । ਇਹ ਗ਼ਰੀਬ ਸਿੱਖ ਭਾਰਤ ਵਿੱਚ ਜਿੱਥੇ ਵੀ ਬੈਠੇ ਹਨ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਲਈ ਮਜਬੂਰ ਹਨ। ਜਿਨ੍ਹਾਂ ਦੀ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਗਿਣਤੀ ਕਰੋੜਾਂ ਵਿੱਚ ਹੈ। ਇਹਨਾਂ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ।  

ਉਹਨਾਂ ਕਿਹਾ ਕਿ ਖ਼ਾਲਸੇ ਦੀ ਜ਼ੁਲਮ ਨਾਲ ਟੱਕਰ ਰਹੀ ਅਤੇ ਰਹੇਗੀ।ਉਹਨਾਂ ਬਚਿਆਂ ਨੂੰ ਗੁਰਸਿੱਖੀ ਅਤੇ ਵਿਰਸੇ ਨਾਲ ਜੋੜੀ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ।  ਉਹਨਾਂ ਸੰਗਤ ਨੂੰ ਅੰਮ੍ਰਿਤਧਾਰੀ ਹੋਣ ਅਤੇ ਗੁਰਸਿੱਖੀ 'ਚ ਪਰਪੱਕ ਹੋਣ ਲਈ ਪ੍ਰੇਰਿਆ। ਇਸ ਤੋਂ ਪਹਿਲਾਂ ਉਹਨਾਂ ਗੁਰਦਵਾਰਾ ਸੀਸਗੰਜ ਸਾਹਿਬ ਤੋਂ ਗੁਰਦਵਾਰਾ ਰਕਾਬਗੰਜ ਤਕ ਦੇ ਨਗਰ ਕੀਰਤਨ ਦੀ ਆਰੰਭਤਾ ਮੌਕੇ ਹਿੱਸਾ ਲਿਆ।

Have something to say? Post your comment
ਜਾਗਰੂਕਤਾ ਪ੍ਰੋਗਰਾਮ ’ਚ ਐਮ.ਐਸ.ਐਮ.ਈ. ਦੀ ਉਤਪਾਦਕਤਾ ਵਧਾਉਣ ਲਈ ਸਰਕਾਰੀ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ

: ਜਾਗਰੂਕਤਾ ਪ੍ਰੋਗਰਾਮ ’ਚ ਐਮ.ਐਸ.ਐਮ.ਈ. ਦੀ ਉਤਪਾਦਕਤਾ ਵਧਾਉਣ ਲਈ ਸਰਕਾਰੀ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ

ਅਕਸ਼ੈ ਸ਼ਰਮਾ ਨੂੰ ਆਸ਼ੀਰਵਾਦ ਦੇਣ ਪਹੁੰਚੇ ਸੰਤ ਮਲਕੀਅਤ ਨਾਥ ਜੀ

: ਅਕਸ਼ੈ ਸ਼ਰਮਾ ਨੂੰ ਆਸ਼ੀਰਵਾਦ ਦੇਣ ਪਹੁੰਚੇ ਸੰਤ ਮਲਕੀਅਤ ਨਾਥ ਜੀ

ਦਿੱਗਜਾਂ ਨਾਲ ਮੁਲਾਕਾਤ ਨੇ ਹਲਕਾ ਉੱਤਰੀ ਵਿੱਚ ਅਕਸ਼ੈ ਸ਼ਰਮਾ ਲਈ ਬਦਲੇ ਸਿਆਸੀ ਸਮੀਕਰਨ

: ਦਿੱਗਜਾਂ ਨਾਲ ਮੁਲਾਕਾਤ ਨੇ ਹਲਕਾ ਉੱਤਰੀ ਵਿੱਚ ਅਕਸ਼ੈ ਸ਼ਰਮਾ ਲਈ ਬਦਲੇ ਸਿਆਸੀ ਸਮੀਕਰਨ

ਪੀਐਚਡੀਸੀਸੀਆਈ ਨੇ ਕੀਤਾ ਯੰਗ ਆਰਕੀਟੈਕਟ ਫੋਰਮ ਦਾ ਗਠਨ

: ਪੀਐਚਡੀਸੀਸੀਆਈ ਨੇ ਕੀਤਾ ਯੰਗ ਆਰਕੀਟੈਕਟ ਫੋਰਮ ਦਾ ਗਠਨ

ਵਿਕਸਤ ਭਾਰਤ-2047 ਦੇ ਨਿਰਮਾਣ ਵਿੱਚ ਆਰਕੀਟੈਕਟਸ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸਿੰਘ ਸੰਧੂ

: ਵਿਕਸਤ ਭਾਰਤ-2047 ਦੇ ਨਿਰਮਾਣ ਵਿੱਚ ਆਰਕੀਟੈਕਟਸ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸਿੰਘ ਸੰਧੂ

21 ਵਿਧਾਨ ਸਭਾ ਹਲਕਿਆਂ ਦੇ ਨੌਜਵਾਨਾਂ ਨਾਲ ਅਕਸ਼ੈ ਸ਼ਰਮਾ ਰਾਹੀਂ ਭਾਜਪਾ ਹੋਵੇਗਾ ਸੰਪਰਕ

: 21 ਵਿਧਾਨ ਸਭਾ ਹਲਕਿਆਂ ਦੇ ਨੌਜਵਾਨਾਂ ਨਾਲ ਅਕਸ਼ੈ ਸ਼ਰਮਾ ਰਾਹੀਂ ਭਾਜਪਾ ਹੋਵੇਗਾ ਸੰਪਰਕ

ਪੀ.ਯੂ. (PU) ਦੀ ਜਿੱਤ ਪੰਜਾਬ ਦੇ ਨੌਜਵਾਨਾਂ ਵੱਲੋਂ ਭਾਜਪਾ ਨੂੰ ਸਪੱਸ਼ਟ ਸਮਰਥਨ ਦਾ ਸੰਕੇਤ 

: ਪੀ.ਯੂ. (PU) ਦੀ ਜਿੱਤ ਪੰਜਾਬ ਦੇ ਨੌਜਵਾਨਾਂ ਵੱਲੋਂ ਭਾਜਪਾ ਨੂੰ ਸਪੱਸ਼ਟ ਸਮਰਥਨ ਦਾ ਸੰਕੇਤ 

ਐਨ.ਸੀ.ਐਲ.ਟੀ. ਦਾ ਕੰਮ ਰਾਸ਼ਟਰ ਦੀ ਸੇਵਾ ਦੇ ਬਰਾਬਰ : ਜਸਟਿਸ ਅਨੁਪਿੰਦਰ ਸਿੰਘ ਗਰੇਵਾਲ

: ਐਨ.ਸੀ.ਐਲ.ਟੀ. ਦਾ ਕੰਮ ਰਾਸ਼ਟਰ ਦੀ ਸੇਵਾ ਦੇ ਬਰਾਬਰ : ਜਸਟਿਸ ਅਨੁਪਿੰਦਰ ਸਿੰਘ ਗਰੇਵਾਲ

ਜਨਮਾਸ਼ਟਮੀ ਮੌਕੇ ਸ੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਲੈਣ ਪਹੁੰਚੇ ਅਕਸ਼ੈ ਸ਼ਰਮਾ

: ਜਨਮਾਸ਼ਟਮੀ ਮੌਕੇ ਸ੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਲੈਣ ਪਹੁੰਚੇ ਅਕਸ਼ੈ ਸ਼ਰਮਾ

ਅਕਸ਼ੈ ਸ਼ਰਮਾ ਦੇ ਘਰ ਮਿਲਣ ਪਹੁੰਚੇ ਵਿਜੈ ਸਾਂਪਲਾ, ਚਾਹ ਦੀਆਂ ਚੁਸਕੀਆਂ ਨਾਲ ਪੰਜਾਬ ਦੇ ਮੁੱਦਿਆਂ 'ਤੇ ਹੋਈ ਚਰਚਾ

: ਅਕਸ਼ੈ ਸ਼ਰਮਾ ਦੇ ਘਰ ਮਿਲਣ ਪਹੁੰਚੇ ਵਿਜੈ ਸਾਂਪਲਾ, ਚਾਹ ਦੀਆਂ ਚੁਸਕੀਆਂ ਨਾਲ ਪੰਜਾਬ ਦੇ ਮੁੱਦਿਆਂ 'ਤੇ ਹੋਈ ਚਰਚਾ

X