ਚੰਡੀਗੜ੍ਹ। ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕਿਸ਼ਣ ਪਾਲ ਗੁੱਜਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫਰੀਦਾਬਾਦ ਜਿਲ੍ਹਾਂ ਦੇ ਸੁੰਦਰੀਕਰਣ, ਜਾਮ ਮੁਕਤ ਕਰਨ ਸਮੇਤ ਜਿਲ੍ਹੇ ਤੋਂ ਲੰਘਣ ਵਾਲੇ ਕੌਮੀ ਰਾਜਮਾਰਗ ਦੇ ਦੋਨੋਂ ਪਾਸੇ ਕਬਜਾ ਹਟਾ ਕੇ ਅਧਿਕਾਰੀ ਪੂਰੀ ਤਰ੍ਹਾ ਆਪਣੀ ਜਿਮੇਵਾਰੀ ਨਿਭਾਉਣ। ਇਸ ਦਿਸ਼ਾ ਦੀ ਸਾਰੀ ਸੜਕਾਂ 'ਤੇ ਸੜਕ ਦੁਰਘਟਨਾਵਾਂ 'ਤੇ ਰੋਕ ਲਗਾਉਣ ਦੇ ਊਦੇਸ਼ ਨਾਂਲ ਰੋਡ ਮਾਰਕਿੰਗ ਯਕੀਨੀ ਕੀਤੀ ਜਾਵੇ।
ਕੇਂਦਰੀ ਰਾਜ ਮੰਤਰੀ ਨੇ ਜਿਲ੍ਹਾ ਦੇ ਵਿਕਾਸ ਕੰਮਾਂ ਦੀ ਵਿਭਾਗਵਾਰ ਸਮੀਖਿਆ ਕੀਤੀ
ਉਹ ਮੰਗਲਵਾਰ ਨੂੰ ਫਰੀਦਾਬਾਦ ਵਿਚ ਪ੍ਰਬੰਧਿਤ ਜਿਲ੍ਹਾਂ ਵਿਕਾਸ ਤਾਲਮੇਲ ਨਿਗਰਾਨੀ ਕਮੇਟੀ ਦੀ ਮੀਟਿੱਗ ਦੀ ਅਗਵਾਈ ਕਰ ਰਹੇ ਸਨ। ਕੇਂਦਰੀ ਰਾਜ ਮੰਤਰੀ ਨੇ ਮੀਟਿੰਗ ਵਿਚ ਮੌਜੂਦ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵਿਕਾਸ ਕੰਮਾਂ ਵਿਚ ਗੁਣਵੱਤਾ ਦਾ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੇ ਅਨੂਸਾਰ ਪੂਰਾ ਧਿਆਨ ਰੱਖਿਆ ਜਾਵੇ। ਉਨ੍ਹਾਂ ਨੇ ਐਫਐਮਡੀਏ, ਨਗਰ ਨਿਗਮ ਸਮੇਤ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰ ਦੇ ਸਾਰੇ ਚੌਰਾਹਿਆਂ ਤੇ ਯੜਕ ਦੇ ਦੋਵਾਂ ਪਾਸੇ ਸਵੇਛਾ ਨਾਲ ਫੋਰਸ ਰੱਖਦੇ ਹੋਏ ਸੁੰਦਰ ਫਰੀਦਾਬਾਦ ਦੀ ਕਲਪਣਾ ਨੂੰ ਸਾਕਾਰ ਕਰਨ। ਉਨ੍ਹਾਂ ਨੇ ਕਿਹਾ ਕਿ ਸੜਕਾਂ ਦੇ ਕਿਨਾਰੇ ਤੇ ਡਿਵਾਈਡਰ 'ਤੇ ਹਰਿਆਲੀ ਲਈ ਪੇੜ ਪੋਧੇ ਲਗਾਏ ਜਾਣ ਅਤੇ ਅਵੈਧ ਕੱਟ ਬੰਦ ਕਰਨ ਦੇ ਨਾਂਲ ਹੀ ਹਾਈਵੇ ਦੇ ਕਿਨਾਰੇ ਤੋਂ ਕਬਜੇ ਹਟਾਏ ਜਾਣ।
ਸ੍ਰੀ ਕ੍ਰਿਸ਼ਣ ਪਾਲ ਗੁੱਜਰ ਨੇ ਕਿਹਾ ਕਿ ਇਸ ਜਿਲ੍ਹਾ ਵਿਚ ਜਿੰਨ੍ਹੇ ਵੀ ਵਿਕਾਸ ਕੰਮਾਂ ਨੂੰ ਪੂਰਾ ਕੀਤਾ ਗਿਆ ਹੈ ਉਨ੍ਹਾਂ ਦੀ ਪੇਮੈਂਂਟ ਹੋਣ ਨਾਲ ਸਾਬਕਾ ਡਿਵੇਲਪਮੈਂਟ ਪ੍ਰੋਜੈਕਟ ਦਾ ਰਿਕਾਰਡ ਅਪਡੇਟ ਰੱਖਦੇ ਹੋਏ ਉਨ੍ਹਾਂ ਦੀ ਫੋਟੋਗ੍ਰਾਫੀ ਤੇ ਵੀਡੀਓਗੰਾਫੀ ਕਰਾਈ ਜਾਵੇ ਤਾਂ ਜੋ ਕਾਰਜ ਕੁਸ਼ਲਤਾ ਦਾ ਪੂਰਾ ਬਿਊਰਾ ਸਬੰਧਿਤ ਵਿਭਾਗ ਦੇ ਕੋਲ ਰਹੇ। ਉਨ੍ਹਾਂ ਨੇ ਐਫਐਮਡੀਏ ਤੇ ਸਬੰਧਿਤ ਵਿਭਾਗ ਦੇ ਧਿਕਾਰੀਆਂ ਨੂੰ ਦਿੱਲੀ ਨੋਇਡਾ ਡਾਇਰੈਕਟ ਕੇਐਮਪੀ ਐਕਸਪ੍ਰੈਸ-ਵੇ ਦੇ ਦੋਵਾਂ ਪਾਸੇ ਕੇਲੀ ਖੇਤਰ ਤੱਕ ਫੇਂਸਿੰਗ ਕਰਨ, ਫੁੱਟਪਾਥ ਬਨਾਉਣ, ਗ੍ਰੀਨ ਬੈਲਟ ਵਿਕਸਿਤ ਕਰਨ ਸਮੇਤ ਸੁੰਦਰੀਕਰਣ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਦੇ ਆਮਜਨਤਾ ਨੂੰ ਵਿਕਾਸ ਯੋਜਨਾਵਾਂ ਅਤੇ ਪਰਿਯੋਜਨਾਵਾਂ ਦਾ ਲਾਭ ਮਿਲ ਸਕੇੇ, ਇਸ ਦੇ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਵਿਕਾਸ ਯੋਜਨਾਂਵਾਂ ਅਤੇ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇਂ ਸੀਮਾ ਵਿਚ ਪੁਰਾ ਕਰਨਾ ਯਕੀਨੀ ਕਰਨ।